ਸ੍ਰੀਨਗਰ, 7 ਮਈ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅਮਰਨਾਥ ਯਾਤਰਾ ਰੂਟ ਨੇੜੇ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਅਖੌਤੀ ਕਮਾਂਡਰ ਸਣੇ ਤਿੰਨ ਅਤਿਵਾਦੀ ਮਾਰੇ ਗਏ। ਇਨ੍ਹਾਂ ਦੀ ਪਛਾਣ ਮੁਹੰਮਦ ਅਸ਼ਰਫ਼ ਖ਼ਾਨ ਉਰਫ਼ ਅਸ਼ਰਫ਼ ਮੌਲਵੀ/ਮਨਸੂਰ-ਉੱਲ-ਹੱਕ, ਮੁਹੰਮਦ ਰਫ਼ੀਕ ਦਰਾਂਗੇ ਅਤੇ ਰੌਸ਼ਨ ਜ਼ਮੀਰ ਤਾਂਤਰੇ ਉਰਫ਼ ਆਕਿਬ ਵਜੋਂ ਹੋਈ ਹੈ। ਇਸ ਦੌਰਾਨ ਕੋਕਰਨਾਗ ਖੇਤਰ ਵਿੱਚ ਵਿੱਢੀ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਹਿਜ਼ਬੁਲ ਦਹਿਸ਼ਤਗਰਦ ਮੁਹੰਮਦ ਇਸ਼ਫ਼ਾਕ ਸ਼ੇਰਗੋਜਰੀ ਨੂੰ ਗ੍ਰਿਫ਼ਤਾਰ ਕਰ ਲਿਆ।