• ਸੋਮ.. ਜੂਨ 5th, 2023

ਆਮ ਲੋਕਾਂ ਤੇ ਕਿਸਾਨਾਂ ਲਈ ਬਜਟ ਵਿੱਚ ਕੁੱਝ ਨਹੀਂ: ਕਾਂਗਰਸ

ਨਵੀਂ ਦਿੱਲੀ, 2 ਫਰਵਰੀ

ਕਾਂਗਰਸ ਨੇ ਅੱਜ ਕਿਹਾ ਕਿ 2022-23 ਦਾ ਬਜਟ ‘ਕੁਝ ਵੀ ਨਹੀਂ ਹੈ’, ਨਾ ਹੀ ਇਸ ਵਿਚ ਕਿਸਾਨਾਂ ਲਈ ਕੁਝ ਹੈ, ਤੇ ਨਾ ਹੀ ਨੌਜਵਾਨਾਂ ਤੇ ਗਰੀਬਾਂ ਲਈ ਕੋਈ ਤਜਵੀਜ਼ ਹੈ। ਕਾਂਗਰਸ ਨੇ ਨਾਲ ਹੀ ਦੋਸ਼ ਲਾਇਆ ਕਿ ਸਰਕਾਰ ਨੇ ਤਨਖ਼ਾਹਸ਼ੁਦਾ ਤੇ ਮੱਧਵਰਗ ਲਈ ਕੁਝ ਵੀ ਨਾ ਐਲਾਨ ਕੇ ਉਨ੍ਹਾਂ ਨਾਲ ਵੀ ਧੋਖਾ ਕੀਤਾ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਣੇ ਕਈ ਸੀਨੀਅਰ ਕਾਂਗਰਸੀ ਆਗੂਆਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਉਤੇ ਨਿਸ਼ਾਨਾ ਸੇਧਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।