ਨਵੀਂ ਦਿੱਲੀ , 22 ਜਨਵਰੀ
ਅਮਰ ਜਵਾਨ ਜਯੋਤੀ ਦੀ ਲਾਟ ਅੱਜ ਕੌਮੀ ਜੰਗੀ ਯਾਦਗਾਰ ਵਿੱਚ ਮਿਲਾ ਦਿੱਤੀ ਗਈ। ਇਸ ਦੌਰਾਨ ਲਾਟ ਨੂੰ ਇਕੱਠਾ ਕਰਨ ਲਈ ਵਿਸ਼ੇਸ਼ ਮਸ਼ਾਲਾਂ ਦੀ ਵਰਤੋਂ ਕੀਤੀ ਗਈ। ਇੰਡੀਆ ਗੇਟ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਅਮਰ ਜਵਾਨ ਜਯੋਤੀ ਦੀ ਜੋਤ ਨੂੰ ਲਾਟ ਨਾਲ ਮਿਲਾਉਣ ਲਈ ਕਰੀਬ ਅੱਧੇ ਘੰਟੇ ਦੀ ਵਿਸ਼ੇਸ਼ ਰਸਮ ਅਦਾ ਕੀਤੀ ਗਈ।