ਨਵੀਂ ਦਿੱਲੀ, 23 ਮਈ
ਉਤਰੀ ਖੇਤਰ ਵਿਚ ਕਈ ਥਾਂ ’ਤੇ ਮੀਂਹ ਪੈਣ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਹੈ। ਦਿੱਲੀ ਵਿਚ ਅੱਜ ਤੇਜ਼ ਹਵਾਵਾਂ ਚੱਲੀਆਂ ਤੇ ਭਾਰੀ ਮੀਂਹ ਪਿਆ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਰਾਜਸਥਾਨ, ਬਿਹਾਰ ਸਣੇ ਪੰਜ ਰਾਜਾਂ ਵਿਚ ਗੜੇ ਪੈ ਸਕਦੇ ਹਨ ਤੇ ਬਿਜਲੀ ਡਿਗਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦਿੱਲੀ ਵਿਚ ਭਾਰੀਂ ਮੀਂਹ ਪੈਣ ਕਾਰਨ ਕਈ ਉਡਾਣਾਂ ਸਮੇਂ ਸਿਰ ਨਹੀਂ ਉਡ ਸਕੀਆਂ। ਇਸ ਤੋਂ ਪਹਿਲਾਂ ਚੰਡੀਗੜ੍ਹ ਤੇ ਨਾਲ ਦੇ ਖੇਤਰਾਂ ਵਿਚ ਦੇਰ ਰਾਤ ਹਨੇਰੀ ਚੱਲਣ ਤੋਂ ਬਾਅਦ ਭਾਰੀ ਮੀਂਹ ਪਿਆ ਜਿਸ ਕਾਰਨ ਕਈ ਖੇਤਰਾਂ ਵਿਚ ਪਾਰਾ11 ਡਿਗਰੀ ਹੇਠਾਂ ਡਿੱਗ ਗਿਆ।