ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਇੱਕ ਕਲਯੁਗੀ ਮਾਂ ਵੱਲੋਂ ਮ੍ਰਿਤਕ ਬੱਚੀ ਛੱਡਣ ਦੇ ਮਾਮਲੇ ‘ਚ ਵੱਡੀ ਖਬਰ ਸਾਹਮਣੇ ਆਈ ਹੈ।
ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਦੇ ਨਜ਼ਦੀਕ ਬੱਚੀ ਦੀ ਲਾਸ਼ ਰੱਖਣ ਵਾਲੀ ਔਰਤ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਇਹ ਮਹਿਲਾ ਯਮੁਨਾਨਗਰ ਦੇ ਰਹਿਣ ਵਾਲੀ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਲਯੁੱਗੀ ਮਾਂ ਨੇ ਅਪਣੀ ਮਾਸੂਮ ਬੱਚੀ ਦਾ ਕਤਲ ਕਰਕੇ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਲ ਛੱਡ ਦਿੱਤਾ ਇਸਤੌਂ ਬਾਅਦ ਦੋਸ਼ੀ ਮਹਿਲਾ ਨੇ ਅਪਣੇ ਗੁਨਾਹ ਲੁਕਾਉਣ ਲਈ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿਚ ਔਰਤ ਨੇ ਲਿਿਖਆ ਸੀ ਕਿ ਉਸ ਦੀ ਬੱਚੀ ਨੂੰ ਸ੍ਰੀ ਦਰਬਾਰ ਸਾਹਿਬ ‘ਚ ਕਿਸੇ ਵਿਅਕਤੀ ਨੇ ਚੋਰੀ ਕਰ ਲਿਆ ਹੈ।ਦਰਬਾਰ ਤੋਂ ਸੀ.ਸ਼ੀ.ਟੀ ਵੀ ਤਸਵੀਰਾਂ ਸਾਹਮਣੇ ਆਉਣ ਦੇ ਆਧਾਰ ਤੇ ਦੋਸ਼ੀ ਔਰਤ ਨੂੰ ਪੁਲਿਸ ਨੂੰ ਕਾਬੂ ਕਰ ਲਿਆ ।
ਦੱਸਣਯੋਗ ਹੈ ਕਿ ਮ੍ਰਿਤਕ ਬੱਚੀ ਦੀ ਪਛਾਣ ਦੀਪਜੋਤ ਸਪੁੱਤਰੀ ਕੁਲਵਿੰਦਰ ਸਿੰਘ ਵਾਸੀ ਯਮੁਨਾਨਗਰ ਵਜੋਂ ਹੋਈ ਹੈ।ਇਸ ਕਲਯੁਗੀ ਮਾਂ ਨੇ ਅਪਣੀ 3 ਸਾਲਾ ਮਾਸੂਮ ਬੱਚੀ ਨੂੰ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ੳਸਨੂੰ ਜ਼ਹਿਰ ਦੇ ਕੇ ਮਾਰਿਆ ਸੀ।