ਖਬਰ ਫਿਰੋਜ਼ਪੁਰ ਤੋਂ ਲੈਂਦੇ ਹਾਂ ਜਿੱਥੇ ਕਸ਼ਮੀਰੀ ਨੌਜਵਾਨ ਦੀ ਮੌਤ ਨੂੰ ਲੈ ਕੇ ਖੂਬ ਹੰਗਾਮਾ ਹੋਇਆ ਏ ….ਫਿਰੋਜ਼ਪੁਰ ਸ਼ਹਿਰ ਦੇ ਅਗਰਸੈਨ ਚੌਂਕ ਤੇ ਕਸ਼ਮੀਰੀ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਏ …ਪ੍ਰਦਰਸ਼ਨ ਵਿੱਚ ਸ਼ਾਮਿਲ ਬਸ਼ੀਰ ਅਹਿਮਦ ਨੇ ਕਿਹਾ ਕਿ ਉਹਨਾਂ ਦਾ ਸਾਥੀ ਮੁਸ਼ਤਾਕ ਜਿਸਦੀ ਉਮਰ 37 ਸਾਲ ਸੀ ਫਿਰੋਜ਼ਪੁਰ ਵਿੱਚ ਪਿਛਲੇ 4 ਮਹੀਨਿਆਂ ਤੋਂ ਫੇਰੀ ਦਾ ਕੰਮ ਕਰਦਾ ਸੀ ਅਤੇ ਬੀਤੇ ਦਿਨ ਉਹ ਕੰਮ ਤੇ ਗਿਆ ਪਰ ਵਾਪਸ ਨਹੀਂ ਆਇਆ …ਜਿਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।ਪਰ ਪੁਲਿਸ ਨੇ ਉਹਨਾਂ ਦੀ ਸ਼ਿਕਾੁਇਤ ਤੇ ਕੋਈ ਕਾਰਵਾਈ ਨਹੀਂ ਕੀਤੀ …ਇਸ ਸਭ ਤੋਂ ਬਾਅਦ ਮੁਸ਼ਤਾਕ ਦੀ ਲਾਸ਼ ਪਿੰਡ ਅਟਾਰੀ ਦੇ ਨਜ਼ਦੀਕ ਮਿਲੀ। ਪ੍ਰਦਰਸ਼ਨ ਕਰਨ ਵਾਲੇ ਕਸ਼ਮੀਰੀ ਨੌਜਵਾਨਾ ਨੇ ਇਨਸਾਫ ਦੀ ਮੰਗ ਕੀਤੀ ਏ …
ਕਸ਼ਮੀਰੀ ਨੌਜਵਾਨ ਦੀ ਮੌਤ ’ਤੇ ਫਿਰੋਜ਼ਪੁਰ ’ਚ ਹੋਇਆ ਹੰਗਾਮਾ

