ਪਠਾਨਕੋਟ, 17 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ’ਤੇ ਸਿਆਸੀ ਹਮਲੇ ਕਰਦਿਆਂ ਦੋਵਾਂ ਨੂੰ ਇੱਕੋ ਥੈਲੀ ਦੇ ਚੱਟੇ-ਵੱਟੇ ਕਰਾਰ ਦਿੱਤਾ ਹੈ। ਉਨ੍ਹਾਂ ਆਮ ਆਦਮੀ ਪਾਰਟੀ (ਆਪ) ਨੂੰ ਕਾਂਗਰਸ ਦੀ ‘ਫੋਟੋਕਾਪੀ’ ਦੱਸਦੇ ਹੋਏ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਕ ਦੂਜੇ ਖਿਲਾਫ਼ ਲੜਨ ਦਾ ਢੌਂਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋਵਾਂ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਦਾ ਵਿਰੋਧ ਕੀਤਾ ਤੇ ਜਦੋਂ ਕਦੇ ਭਾਰਤੀ ਫੌਜੀ ਆਪਣੀ ਦਲੇਰੀ ਦਿਖਾਉਂਦੇ ਹਨ ਤਾਂ ਉਹ ‘ਪਾਕਿਸਤਾਨ ਦੀ ਬੋਲੀ’ ਬੋਲਣ ਲੱਗਦੇ ਹਨ।