ਨਵੀਂ ਦਿੱਲੀ, 8 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਕਾਂਗਰਸ ’ਤੇ ਜ਼ੋਰਦਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪਾਰਟੀ ਨੂੰ ਪਿਛਲੇ ਕਈ ਸਾਲਾਂ ਤੋਂ ਮਿਲ ਰਹੀਆਂ ਚੋਣ ਹਾਰਾਂ ਤੇ ਇਸ ਵੱਲੋਂ ਕੀਤੇ ‘ਪਾਪ’ ਇਸ਼ਾਰਾ ਕਰਦੇ ਹਨ ਕਿ ਪਾਰਟੀ ਅਗਲੇ 100 ਸਾਲ ਸੱਤਾ ਤੋਂ ਬਾਹਰ ਰਹਿਣ ਦਾ ਮਨ ਬਣਾ ਚੁੱਕੀ ਹੈ।