• ਮੰਗਲਵਾਰ. ਮਾਰਚ 21st, 2023

ਕਾਂਗਰਸ ਵੱਲੋਂ Jalandhar By-Election ਲਈ ਉਮੀਦਵਾਰ ਦਾ ਐਲਾਨ, ਜਾਣੋ, ਕੌਣ ਹੈ ਕਾਂਗਰਸ ਦਾ ਉਮੀਦਵਾਰ?

https://youtu.be/3EvMRVkMJfE

(ਪ੍ਰਲਾਦ ਸੰਗੇਲੀਆ) ਜਲੰਧਰ ਲੋਕ ਸਭਾ ਸੀਟ ਤੇ ਹੋਣ ਵਾਲੀ ਜ਼ਿਮਣੀ ਚੋਣ ਲਈ ਕਾਂਗਰਸ ਵੱਲੋਂ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਗਿਆ। ਇਸ ਸਬੰਧੀ ਕੌਮੀ ਪ੍ਰਧਾਨ ਮਲੀਕਾਅਰਜੁਖ ਖੜਗੇ ਦੇ ਦਸਤਖਤਾਂ ਵਾਲਾ ਇਕ ਲੈਟਰ ਜਾਰੀ ਕੀਤਾ ਗਿਆ ਜਿਸ ਵਿਚ ਕਰਮਜੀਤ ਕੌਰ ਨੂੰ ਕਾਂਗਰਸ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ।ਗਵਰਨਮੈਂਟ ਸਪੋਟਸ ਕਾਲੇਜ ਜਲੰਧਰ ਦੀ ਸਾਬਕਾ ਪ੍ਰਿੰਸੀਪਲ ਰਹਿ ਚੁੱਕੀ ਕਰਮਜੀਤ ਕੌਰ ਇਹ ਚੌਣ ਕਿਸ ਤਰਾਂ ਲੜਦੀ ਹੈ ਇਸਦਾ ਤਾਂ ਆਉਣ ਵਾਲੇ ਸਮੇਂ ਵਿਚ ਪਤਾ ਲੱਗੇਗਾ ਪਰ ਇਹ ਜਰੂਰ ਹੈ ਕਿ ਉਹਨਾਂ ਨੂੰ ਉਮੀਦਵਾਰ ਬਣਾ ਕੇ ਕਾਂਗਰਸ ਕਿਤੇ ਨਾ ਕਿਤੇ ਉਹਨਾਂ ਦੇ ਪਤੀ ਦੀ ਹੋਈ ਬੇਵਖਤੀ ਮੌਤ ਦੀ ਸਹਾਨਬੁਤੀ ਲੈਣਾ ਚਾਹੁੰਦੀ ਹੈ। ਇਸਦੇ ਨਾਲ ਹੀ ਜੇਕਰ ਜਲੰਧਰ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਹ ਮੁਕਾਬਲਾ ਇਸ ਲਈ ਵੀ ਦਿਲਚਸਪ ਬਣ ਜਾਂਦਾ ਹੈ ਕਿਉਂ ਕਿ ਸੰਗਰੂਰ ਜਿਮਣੀ ਚੋਣ ਵਿਚ ਜਿਸ ਤਰੀਕੇ ਦੇ ਕਿਰਕਿਰੀ ਪੰਜਾਬ ਦੀ ਮਾਨ ਸਰਕਾਰ ਦੀ ਹੋਈ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਸਾਰਾ ਫੋਕਸ ਇਸ ਹਲਕੇ ਵੀ ਲੱਗਾ ਹੋਇਆ ਹੈ।ਪਿਛਲੇ ਦਿਨੀ ਮੁੱਖ ਮੰਤਰੀ ਵੱਲੋਂ ਕਈ ਗੇੜੇ ਜਲੰਧਰ ਤੇ ਕੱਢੇ ਗਏ ਨੇ ਅਤੇ ਲੋਕਾਂ ਨਾਲ ਉਹਨਾਂ ਵੱਲੋਂ ਵਿਚਰਿਆ ਗਿਆ।
ਜ਼ਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ ਦੇ ਦੋਰਾਨ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਦੀ ਦਿੱਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਜਿਸਨੂੰ ਲੈ ਕੇ ਰਾਹੁਲ ਗਾਂਧੀ ਵੱਲੋਂ ਆਪਣੀ ਯਾਤਰਾ ਵੀ ਇਕ ਦਿਨ ਲਈ ਰੋਕ ਦਿੱਤੀ ਗਈ ਸੀ।ਸੰਤੋਖ ਚੌਧਰੀ ਦੀ ਇਸ ਸੀਟ ਤੇ ਵੱਡੀ ਪਕੜ ਸੀ ਉਹਨਾਂ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਦੀ ਪਤਨੀ ਨੂੰ ਇਸ ਲੋਕ ਸਭਾ ਸੀਟ ਤੋਂ ਲੋਕਾਂ ਵੱਲੋਂ ਕੀ ਫਤਵਾ ਦਿੱਤਾ ਜਾਂਦਾ ਹੈ।ਇਸ ਸਮੇਂ ਕਰਮਜੀਤ ਕੌਰ ਚੌਧਰੀ ਦੇ ਬੇਟੇ ਵਿਕਰਮਜੀਤ ਸਿੰਘ ਚੌਧਰੀ ਕਾਂਗਰਸ ਦੇ ਵਿਧਾਇਕ ਨੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।