ਭਾਰੀ ਬਾਰੀਸ਼ ਦੇ ਚਲਦੇ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਜਰੂਰ ਦੇਖਣ ਨੂੰ ਮਿਲਦੀ ਹੈ ਪਰ ਇਹ ਬਰਸਾਤ ਕਿਵੇਂ ਗਰੀਬ ਲੋਕਾਂ ਲਈ ਕਹਿਰ ਬਣਕੇ ਟੁੱਟਦੀ ਹੈ ਇਸਦਾ ਅੰਦਾਜਾ ਸਿਰਫ ਉਹੀ ਲਗਾ ਸਕਦੇ ਨੇ ਜਿਨਾਂ ਦੇ ਸਿਰ ਤੇ ਇਕ ਪਾਸੇ ਛੱਤ ਨਹੀਂ ਰਹਿੰਦੀ ਅਤੇ ਦੂਜੇ ਪਾਸੇ ਤੂਫਾਨੀ ਬਰਸਾਤ ਵਿਚ ਕਿਧਰੇ ਜਾਇਆ ਵੀ ਨਹੀਂ ਸਕਦਾ।ਤਸਵੀਰਾਂ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਭੁਰੇ ਖੁਰਦ ਦੀਆਂ ਨੇ ਜਿਥੇ ਬਾਹਰ ਪਿਆ ਮਲਬਾ, ਟੁਟੇ ਹੋਏ ਬਾਲਿਆਂ ਦਾ ਛੋਟਾ ਜਿਹਾ ਇਕ ਕਮਰੇ ਦੇ ਬਾਹਰ ਤਰਪਾਲ ਹੇਠਾਂ ਚੂਲੇ ‘ਚ ਅੱਗ ਬਾਲਣ ਦੀ ਕੋਸ਼ਿਸ਼ ਕਰ ਰਹੀ ਇਕ ਗਰਭਵਤੀ ਨਵ-ਵਿਆਹੁਤਾ ਅਤੇ ਮੰਜ਼ੀ ਦੇ ਪਈ ਇਹ ਬਜ਼ੁਰਗ ਦੇਖ ਕੇ ਤੁਸੀ ਖੁਦ ਹੀ ਅੰਦਾਜਾ ਲਗਾ ਸਕਦੇ ਹੋ ਕਿ ਕਿੰਨਾਂ ਹਾਲਾਤਾਂ ‘ਚ ਇਹ ਪਰਿਵਾਰ ਜ਼ਿੰਦਗੀ ਬਸਰ ਕਰ ਰਿਹਾ ਹੋਵੇਗਾ।ਪਿਛਲੇ ਦਿਨੀ ਤੇਜ਼ ਬਰਸਾਤ ਕਾਰਨ ਨਾ ਸਿਰਫ ਇਸ ਪਰਿਵਾਰ ਦੀ ਕੱਚੀ ਛੱਤ ਢਹਿ ਢੇਰੀ ਹੋ ਗਈ ਬਲਕਿ ਉਸ ਰਾਤ ਇਸ ਪਰਿਵਾਰ ਨੂੰ ਰੋਟੀ ਵੀ ਨਸੀਬ ਨਹੀਂ ਹੋਈ ਕਿਓਂ ਕਿ ਬਾਹਰ ਭਾਰੀ ਮੀਂਹ ਪੈ ਰਿਹਾ ਸੀ ਤੇ ਅੰਦਰ ਕਮਰੇ ਵਿਚ ਪਰਿਵਾਰ ਦੇ 8 ਤੋਂ 9 ਜੀਅ ਬਾਰਸਾਤੀ ਪਾਣੀ ਤੋਂ ਬੱਚਣ ਲਈ ਜਗ੍ਹਾ ਲੱਭ ਰਹੇ ਸੀ।ਖਾਣਾ ਬਨਾਉਂਦੇ ਤਾਂ ਕਿਥੇ ਬਨਾਉਂਦੇ।
ਆਪਣੇ ਹਾਲਾਤਾਂ ਅਤੇ ਗਰੀਬੀ ਦਾ ਹਵਾਲਾ ਦਿੰਦੇ ਹੋਏ ਘਰ ਦੇ ਮੋਢੀ ਇਸ ਬਜ਼ੁਰਗ ਦਾ ਕਹਿਣਾ ਹੈ ਕਿ ਕੱਚੇ ਮਕਾਨਾਂ ਨੂੰ ਪੱਕਾ ਬਨਾਉਣ ਲਈ ਕੇਂਦਰ ਸਰਕਾਰ ਦੀ ਯੋਜਨਾ ਅਨੁਸਾਰ 5 ਮਹਿਨੇ ਪਹਿਲਾਂ ਇਹਨਾਂ ਵੱਲੋਂ ਏਡੀਸੀ ਦਫਤਰ ਵਿਚ ਅਰਜੀ ਦਿਤੀ ਗਈ ਸੀ ਪਰ ਉਹ ਅਰਜੀ ਵੀ ਸ਼ਾਇਦ ਹੋਰ ਫਾਇਲਾਂ ਵਿਚ ਬੰਨ ਕੇ ਕਿਸੀ ਨੁਕੜ ‘ਚ ਸੱਟ ਦਿੱਤੀ ਗਈ ਜਿਸ ਉਤੇ ਸਿਰਫ ਧੂਲ ਹੀ ਚੜ ਰਹੀ ਹੈ।ਇਸ ਪਰਿਵਾਰ ਵੱਲੋਂ ਉਨਾਂ ਸਰਕਾਰੀ ਬਾਬੂਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਨਾਂ ਦੀ ਮਦਦ ਕੀਤੀ ਜਾਵੇ ਅਤੇ ਸਰਕਾਰ ਦੀ ਯੋਜਨਾ ਅਨੁਸਾਰ ਉਨਾਂ ਵੱਲੋਂ 5 ਮਹਿਨੇ ਦਿੱਤੀ ਅਰਜ਼ੀ ਤੇ ਅਮਲ ਕੀਤਾ ਜਾਵੇ।
ਭਾਂਵੇ ਕੁਦਰਤੀ ਆਪਦਾ ਦੱਸ ਕੇ ਨਹੀਂ ਆਉਂਦੀ ਪਰ ਕਈ ਸਰਕਾਰ ਵੱਲੋਂ ਚਲਾਈ ਜਾਂਦੀਆਂ ਸਕੀਮਾਂ ਅਤੇ ਵੈਲਫੇਅਰ ਫੰਡ ਇਸ ਲਈ ਵਰਤੋਂ ਵੀ ਲਿਆਏ ਜਾਂਦੇ ਨੇ ਕਿ ਅਜਿਹੀ ਸਥੀਤੀ ਵਿਚ ਗਰੀਬ ਲੋਕਾਂ ਦੀ ਮਦਦ ਕੀਤੀ ਜਾ ਸਕੇ।ਸਰਕਾਰ ਵੱਲੋਂ ਆਸਮਾਨੀ ਦਾਅਵਿਆਂ ਤੋਂ ਬਾਅਦ ਜ਼ਮੀਨੀ ਪੱਧਰ ਤੇ ਇਕ ਨਜਰ ਜਰੂਰ ਮਾਰਨੀ ਚਾਹੀਦੀ ਹੈ ਕਿ ਉਨਾਂ ਦੀ ਸਕੀਮਾਂ ਸਹੀ ਹੱਥਾਂ ‘ਚ ਅਤੇ ਸਹੀ ਢੰਗ ਨਾਲ ਇਸਤੇਮਾਲ ਕੀਤੀ ਵੀ ਜਾ ਰਹੀ ਹੈ ਜਾਂ ਸਿਰਫ ਅਧਿਕਾਰੀ ਆਪਣੇ ਬੈਂਕਾਂ ਨੂੰ ਹੀ ਭਰਨ ਵਿਚ ਲੱਗੇ ਹੋਏ ਨੇ ਕਿਉਂ ਕਿ ਅਜਿਹੇ ਕਈ ਪਰਿਵਾਰ ਨੇ ਜੋ ਸਰਕਾਰ ਦੀ ਵੈਲਫੇਅਰ ਸਕੀਮਾਂ ਜਾਂ ਫੰਡਾਂ ਤੋਂ ਵਾਂਝੇ ਰਹਿ ਚੁੱਕੇ ਨੇ ਜਿਨਾਂ ਨੂੰ ਇਸਦੀ ਸਭ ਤੋਂ ਜ਼ਿਆਦਾ ਜਰੂਰਤ ਹੈ।ਨਹੀਂ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਇਨਾਂ ਗਰੀਬਾਂ ਦੇ ਲਈ ਆਏ ਫੰਡਾਂ ਨੂੰ ਡਕਾਰਣ ਵਾਲੇ ਮੰਤਰੀਆਂ ਜਾ ਅਧਿਕਾਰੀਆਂ ਦੇ ਘਰਾਂ ਦੀ ਛਾਪੇਮਾਰੀ ਕਰਨ ਤੋਂ ਬਾਅਦ ਕੁਬੇਰ ਦਾ ਖਜਾਨਾਂ ਦੱਬਿਆ ਹੋਇਆ ਮਿਿਲਆ ਕਰੇਗਾ।ਜਰੂਰਤ ਹੈ ਇਸ ਵੱਲ ਖਾਸ ਧਿਆਨ ਦੇਣ ਦੀ ।
ਅਵੀ ਨਿਊਜ਼ ਪੰਜਾਬੀ ਤੋਂ ਪ੍ਰਲਾਦ ਸੰਗੇਲੀਆ ਦੀ ਰਿਪੋਰਟ