ਚੰਡੀਗੜ੍ਹ, 23 ਜੂਨ
ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਅਹੁਦੇ ਉਤੇ ਹੁੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 8 ਮਾਰਚ ਨੂੰ ਲਿਖੇ ਪੱਤਰ ਵਿਚ 1,178 ਕਰੋੜ ਰੁਪਏ ਦੇ ਇਕ ਘੁਟਾਲੇ ਬਾਰੇ ਜਾਣੂ ਕਰਾਇਆ ਸੀ ਜੋ ਕਿ ਫ਼ਸਲੀ ਰਹਿੰਦ-ਖੂੰਹਦ ਨਾਲ ਸਬੰਧਤ ਮਸ਼ੀਨਰੀ (ਸੀਆਰਐਮ) ਦੀ ਖ਼ਰੀਦ ਨਾਲ ਜੁੜਿਆ ਹੋਇਆ ਸੀ। ਮੰਤਰੀ ਨੇ ਉਸ ਵੇਲੇ ਪੱਤਰ ਵਿਚ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਵੀ ਕੀਤੀ ਸੀ। ਨਾਭਾ ਨੇ ਦਾਅਵਾ ਕੀਤਾ ਹੈ ਕਿ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਸਕੀਮ (ਸੀਆਰਐਮ) ਤਹਿਤ ਖ਼ਰੀਦੀ ਜਾਣ ਵਾਲੀ ਮਸ਼ੀਨਰੀ ਲਈ ਚਾਰ ਸਾਲਾਂ ਦੌਰਾਨ 1178 ਕਰੋੜ ਰੁਪਏ ਦੀ ਕੇਂਦਰੀ ਸਬਸਿਡੀ ਜਾਰੀ ਹੋਈ ਸੀ।