ਪ੍ਰਸਿੱਧ ਚੌਗਿਰਦਾ ਮਾਹਿਰ ਤੇ ਚਿਪਕੋ ਅੰਦੋਲਨ ਦੇ ਆਗੂ ਸੁੰਦਰ ਲਾਲ ਬਹੁਗੁਣਾ ਦਾ ਸ਼ੁੱਕਰਵਾਰ ਨੂੰ ਰਿਸ਼ੀਕੇਸ਼ ਦੇ ਏਮਸ ਵਿਖੇ ਕੋਵਿਡ-19 ਕਾਰਨ ਦਿਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤਨੀ ਵਿਮਲਾ, 2 ਪੁੱਤਰ ਅਤੇ ਇਕ ਪੁੱਤਰੀ ਨੂੰ ਛੱਡ ਗਏ ਹਨ। ਏਮਸ ਦੇ ਸੂਤਰਾਂ ਮੁਤਾਬਕ ਉਨ੍ਹਾਂ ਨੂੰ 8 ਮਈ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। 9 ਜਨਵਰੀ 1927 ਨੂੰ ਟਿਹਰੀ ਜ਼ਿਲ੍ਹੇ ਵਿਚ ਪੈਦਾ ਹੋਏ ਬਹੁਗੁਣਾ ਨੂੰ ਚਿਪਕੋ ਅੰਦੋਲਨ ਦਾ ਪ੍ਰਮੁੱਖ ਆਗੂ ਮੰਨਿਆ ਜਾਂਦਾ ਹੈ। ਉਨ੍ਹਾਂ 1970 ਦੇ ਦਹਾਕੇ ਵਿਚ ਜੰਗਲ ਬਚਾਉਣ ਲਈ ਚਿਪਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ।

By news

Leave a Reply

Your email address will not be published. Required fields are marked *