ਨਵੀਂ ਦਿੱਲੀ, 01 ਜਨਵਰੀ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਦੇਸ਼ ਦੇ ਵਿਕਾਸ ਦੇ ਲੰਮੇ ਸਫ਼ਰ ਦੌਰਾਨ ‘ਸਮੂਹਿਕ ਪ੍ਰਾਪਤੀਆਂ’ ਦੇ ਰੂਪ ਵਿਚ ਕਰੋਨਾਵਾਇਰਸ ਖ਼ਿਲਾਫ਼ ਭਾਰਤ ਦੀ ਲੜਾਈ, ਖੇਤੀ ਉਤਪਾਦਾਂ ਦੀ ਰਿਕਾਰਡ ਖ਼ਰੀਦ, ਮਹਿਲਾ ਸ਼ਕਤੀਕਰਨ ਲਈ ਕੀਤੇ ਯਤਨਾਂ, ਅੰਦਰੂਨੀ ਸੁਰੱਖਿਆ ਵਿਚ ਕੀਤੇ ਸੁਧਾਰਾਂ ਜਿਹੇ ਅਨੇਕਾਂ ਕਦਮ ਗਿਣਾਏ।