• ਐਤਃ. ਅਕਤੂਃ 1st, 2023

ਜਾਣੋ NGT ਵੱਲੋਂ ਕਿਉਂ ਲਗਾਇਆ Ludhiana ਨਗਰ ਨਿਗਮ ਨੂੰ 100 ਕਰੌੜ ਦਾ ਜ਼ੁਰਮਾਨਾ | Ludhiana Municipal Corporation

ਲੁਧਿਆਣਾ ਵਿੱਚ ਡੰਪ ਸਾਈਟ ‘ਤੇ ਇੱਕ ਝੁੱਗੀ ਵਿੱਚ ਅਚਾਨਕ ਅੱਗ ਲੱਗਣ ਦੇ ਮਾਮਲੇ ਵਿੱਚ ਐਨ.ਜੀ.ਟੀ.ਨੇ ਨਗਰ ਨਿਗਮ ‘ਤੇ 100 ਕਰੋੜ ਦਾ ਜੁਰਮਾਨਾ ਲਾਇਆ ਹੈ।ਐੱਨ ਜੀ.ਟੀ. ਦੇ ਇਸ ਫੈਸਲੇ ਤੋਂ ਬਾਅਦ ਲੁਧਿਆਣਾ ਨਗਰ ਨਿਗਮ ‘ਚ ਭਾਜੜਾਂ ਪੈ ਗਈਆਂ ਨੇ । 15 ਅਪ੍ਰੈਲ ਦੀ ਰਾਤ ਨੂੰ ਅੱਗ ਲੱਗਣ ਕਰਕੇ ਝੁੱਗੀ ਵਿੱਚ ਸੁੱਤੇ ਪਏ 7 ਲੋਕ ਜਿਊਂਦੇ ਸੜ ਕੇ ਮਰ ਚੁੱਕੇ ਸਨ । ਜਿਹਨਾਂ ‘ਚ ਇੱਕੌ ਪਰਿਵਾਰ ਦੇ 7 ਮੈਂਬਰ ਸ਼ਾਮਿਲ ਸਨ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਰਿਵਾਰ ਕੂੜਾ ਚੁੱਕਣ ਦਾ ਕੰੰਮ ਕਰਦੇ ਸਨ ਅਤੇ ਪਿਛਲੇ 10 ਸਾਲਾਂ ਤੋਂ ਡੰਪ ਸਾਈਟ (ਢੇਰੋਂ) ਨੇੜੇ ਰਹਿ ਰਹੇ ਸੀ ਪਰ ਅਚਾਨਕ ਰਾਤ ਨੂੰ ਕੁੜੇ ਦੇ ਢੇਰ ਚੋਂ ਜਲ ਰਹੀ ਵਸਤੂ ਕਾਰਨ ਝੁੱਗੀ ਨੂੰ ਅੱਗ ਲੱਗ ਗਈ ਜਿਸਤੋਂ ਬਾਅਦ ਝੁੱਗੀ ਸੜ ਕੇ ਸਵਾਹ ਹੋ ਗਈ , ਇਸ ਝੁੱਗੀ ਵਿਚ ਕਾਫੀ ਸਮੇਂ ਤੋ ਕੁੜਾ ਚੁੱਕਣ ਵਾਲਾ ਪਰਿਵਾਰ ਰਹਿ ਰਿਹਾ ਸੀ ਜਿਹਨਾਂ ਦੀ ਝੁੱਗੀ ਨੂੰ ਅੱਗ ਲੱਗਣ ਤੋ ਬਾਅਦ ਸਾਰੇ ਮੈਂਬਰਾਂ ਦੀ ਮੋਤ ਹੋ ਗਈ । ਜਿਸਦੇ ਚਲਦੇ ਨਗਰ ਨਿਗਮ ਦੀ ਲਾਹਪ੍ਰਵਾਹ ਨੂੰ ਵੇਖਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਿਬਊਨਲ (ਐੱਨ.ਜੀ.ਟੀ.) ਨੇ ਲੁਧਿਆਣਾ ਨਗਰ ਨਿਗਮ ‘ਤੇ 100 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਨਗਰ ਨਿਗਮ ਨੂੰ ਇਹ ਰਕਮ ਇਕ ਮਹੀਨੇ ਵਿੱਚ ਜ਼ਿਲਾ ਮੈਜਿਸਟ੍ਰੇਟ ਕੋਲ ਜਮ੍ਹਾ ਕਰਵਾਉਣ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਨੇ, ਇਸ ਰਾਸ਼ੀ ਨੂੰ ਜਮਾਂ ਕਰਵਾਉਣ ਲਈ ਇਕ ਵੱਖਰਾ ਖਾਤਾ ਬਣਾਇਆ, ਜਿਸ ਦੀ ਨਿਗਰਾਨੀ ਕਮੇਟੀ ਵੱਲੋਂ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਇਸ ਹਾਦਸੇ ਤੋਂ ਬਾਅਦ ਐਨਜੀਟੀ ਦੀ ਟੀਮ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਚੈਕਿੰਗ ਦੌਰਾਨ ਵੀ ਕਈ ਥਾਵਾਂ ’ਤੇ ਕੂੜੇ ਦੇ ਢੇਰਾਂ ’ਚੋਂ ਧੂੰਆਂ ਨਿਕਲ ਰਿਹਾ ਸੀ। ਇਸ ਤੋਂ ਬਾਅਦ ਐਨਜੀਟੀ ਟੀਮ ਨੇ ਨਿਗਮ ਅਧਿਕਾਰੀਆਂ ਨੂੰ ਝਾੜ ਵੀ ਪਾਈ ਗਈ ।ਐੱਨ.ਜੀ.ਟੀ, ਦੇ ਦਿੱਤੇ ਹੁਕਮਾਂ ਵਿੱਚ ਕਿਹਾ ਕਿ ਜੇ ਨਿਗਮ ਨਿਗਮ ਇਸ ਜੁਰਮਾਨੇ ਦੀ ਰਕਮ ਜਮ੍ਹਾ ਨਹੀਂ ਕਰਵਾੳਂਦਾ ਤਾਂ ਉਹ ਸੂਬਾ ਸਰਕਾਰ ਨਾਲ ਸੰਪਰਕ ਕਰੇ।
ਐਨਜੀਟੀ ਦੇ ਚੇਅਰਪਰਸਨ ਆਦਰਸ਼ ਕੁਮਾਰ ਗੋਇਲ ਕਿਹਾ ਕਿ ਡੰਪ ਵਾਲੀ ਥਾਂ ’ਤੇ ਅੱਗ ਲੱਗਣ ਕਾਰਨ ਹੋਏ ਜਾਨੀ ਨੁਕਸਾਨ ਦੇ ਮੱਦੇਨਜ਼ਰ ਨਗਰ ਨਿਗਮ ਨੂੰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਇਸ ਮੁਆਵਜ਼ੇ ਦੀ ਰਕਮ 57.5 ਲੱਖ ਰੁਪਏ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਜੋ ਕਿ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ 10 ਲੱਖ ਰੁਪਏ ਅਤੇ 20 ਸਾਲ ਤੋਂ ਘੱਟ ਉਮਰ ਦੇ ਹਰੇਕ ਵਿਅਕਤੀ ਲਈ 7.5 ਲੱਖ ਰੁਪਏ ਤੈਅ ਕੀਤੇ ਗਏ ਹਨ। ਦੂਜੇ ਪਾਸੇ ਪਰਿਵਾਰ ਦੇ ਇਕੱਲੇ ਬਚੇ ਵਿਅਕਤੀ (ਪੁਰਸ਼) ਨੂੰ 1 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਏਗਾ । ਅਤੇ ਬਾਕੀ ਦੀ ਰਕਮ ਐੱਫ.ਡੀ ਦੇ ਰੂਪ ਵਿਚ ਰੱਖੀ ਜਾਣੀ ਚਾਹੀਦੀ ਹੈ
ਦੱਸਿਆ ਜਾ ਰਿਹਾ ਹੈ ਕਿ ਅੱਜ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਲੋਕਲ ਬਾਡੀ ਮੰਤਰੀ ਨਿੱਝਰ ਨੂੰ ਮਿਲ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ ਐਨਜੀਟੀ ਦੀ ਟੀਮ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਦਿਨ ਦੁਬਾਰਾ ਡੰਪਿੰਗ ਸਾਈਟ ਦਾ ਅਚਨਚੇਤ ਨਿਰੀਖਣ ਕਰ ਸਕਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।