ਜੈਪੁਰ, 5 ਮਈ
ਰਾਜਸਥਾਨ ਦੇ ਜੋਧਪੁਰ ’ਚ ਈਦ ਤੋਂ ਪਹਿਲਾਂ ਪੈਦਾ ਹੋਏ ਫ਼ਿਰਕੂ ਤਣਾਅ ’ਤੇ ਅੱਜ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਵੱਖ-ਵੱਖ ਫ਼ਿਰਕੇ ਮਿਲ-ਜੁਲ ਕੇ ਕੰਮ ਕਰਨਗੇ ਤੇ ਭਾਰਤ ਸਰਕਾਰ ਤੇ ਸੁਰੱਖਿਆ ਬਲ ਯਕੀਨੀ ਬਣਾਉਣਗੇ ਕਿ ਸਾਰੇ ਆਪੋ-ਆਪਣੇ ਕੰਮ ਰੋਜ਼ਾਨਾ ਵਾਂਗ ਕਰ ਸਕਣ। ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਦੇ ਬੁਲਾਰੇ ਨੇ ਕਿਹਾ ਕਿ ਇਸ ਦੇ ਨਾਲ ਹੀ ਉਨ੍ਹਾਂ ਨੂੰ ਉਮੀਦ ਹੈ ਈਦ ਦਾ ਜਸ਼ਨ ਸ਼ਾਂਤੀ ਨਾਲ ਮਨਾਇਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਜੱਦੀ ਸ਼ਹਿਰ ਜੋਧਪੁਰ ਵਿਚ ਮੰਗਲਵਾਰ ਈਦ ਤੋਂ ਕੁਝ ਘੰਟੇ ਪਹਿਲਾਂ ਫ਼ਿਰਕੂ ਤਣਾਅ ਬਣ ਗਿਆ ਸੀ। ਪ੍ਰਸ਼ਾਸਨ ਨੂੰ ਮੋਬਾਈਲ ਇੰਟਰਨੈੱਟ ਬੰਦ ਕਰ ਕੇ ਸ਼ਹਿਰ ਦੇ 10 ਪੁਲੀਸ ਥਾਣਿਆਂ ਦੇ ਇਲਾਕਿਆਂ ਵਿਚ ਕਰਫ਼ਿਊ ਲਾਉਣਾ ਪਿਆ ਸੀ।