ਲੁਧਿਆਣਾ, 20 ਅਪਰੈਲ
ਇਥੇ ਅੱਜ ਤੜਕੇ ਜਮਾਲਪੁਰ ਰੋਡ ਕੂੜਾ ਡੰਪ ਨੇੜੇ ਝੁੱਗੀ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ 5 ਬੱਚੇ ਵੀ ਸ਼ਾਮਲ ਹਨ।
ਲੁਧਿਆਣਾ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਏ। ਇੱਥੋਂ ਦੇ ਟਿੱਬਾ ਰੋਡ ’ਤੇ ਬਣੀ ਝੁੱਗੀ ਵਿੱਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਸੱਤ ਜੀਅ ਝੁਲਸ ਗਏ ਨੇ। ਲੁਧਿਆਣਾ ਦੇ ਸਹਾਇਕ ਪੁਲਿਸ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ 19 ਅਪਰੈਲ ਨੂੰ ਰਾਤ ਡੇਢ ਵਜੇ ਦੇ ਕਰੀਬ ਵਾਪਰੀ ਸੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ । ਫਾਇਰ ਬ੍ਰਿਗੇਡ ਨੇ ਤੁਰੰਤ ਅੱਗ ‘ਤੇ ਕਾਬੂ ਪਾਇਆ। ਝੌਂਪੜੀ ਵਿੱਚੋਂ 7 ਲਾਸ਼ਾਂ ਬਰਾਮਦ ਹੋਈਆਂ ਨੇ। ਇਸ ਹਾਦਸੇ ‘ਚ ਜਾਨ ਗਵਾਉਣ ਵਾਲਾ ਪਰਿਵਾਰ ਪਰਵਾਸੀ ਮਜ਼ਦੂਰ ਸੀ ਅਤੇ ਦੁਨੇ ਰੋਡ ‘ਤੇ ਮਿਊਂਸੀਪਲ ਕੂੜਾ ਡੰਪ ਯਾਰਡ ਨੇੜੇ ਇਕ ਝੌਂਪੜੀ ‘ਚ ਰਹਿ ਰਿਹਾ ਸੀ। ਟਿੱਬਾ ਥਾਣੇ ਦੇ ਐਸਐਚਓ ਰਣਬੀਰ ਸਿੰਘ ਨੇ ਮ੍ਰਿਤਕ ਦੀ ਪਛਾਣ ਪਤੀ-ਪਤਨੀ ਅਤੇ ਉਨ੍ਹਾਂ ਦੇ ਪੰਜ ਬੱਚਿਆਂ ਵਜੋਂ ਕੀਤੀ ਏ। ਇਹ ਪਰਿਵਾਰ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ।