• ਸ਼ੁੱਕਰਵਾਰ. ਫਰ. 3rd, 2023

ਟਰੈਵਲ ਏਜੰਟ ਵਿਨੈ ਹਰੀ ਦੀ ਪਤਨੀ ਨੂੰ ਕੀਤਾ ਜਾ ਸਕਦਾ ਹੈ ਗ੍ਰਿਫਤਾਰ ।ਅਦਾਲਤ ਨੇ ਸੁਮਤੀ ਹਰੀ ਖਿਲਾਫ ਕੀਤੇ ਗੈਰ-ਜ਼ਮਾਨਤੀ ਵਰੰਟ ਜਾਰੀ।

Bynews

ਅਗਃ 6, 2022 , ,

ਘੱਟ ਪੈਸਿਆਂ ‘ਚ ਵਿਦੇਸ਼ ਜਾ ਕੇ ਰਹਿਣ ਦੇ ਸੁਪਨਿਆਂ ਨੂੰ ਦਿਖਾਉਣ ਵਾਲੇ ਵੀਜ਼ਾ ਸਲਾਹਕਾਰ ਵਿਨੈ ਹਰੀ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਉਨਾਂ ਦੀ ਪਤਨੀ ਸੁਮਤੀ ਹਰੀ ਸਮੇਤ ਇਕ ਹੋਰ ਵਿਅਕਤੀ ਖਿਲਾਫ ਅਦਾਲਤ ਵੱਲੋਂ ਗ੍ਰਿਫਤਾਰੀ ਵਰੰਟ ਜਾਰੀ ਕੀਤੇ ਗਏ ਹਨ
ਪੁਲਿਸ ਵੱਲੋਂ ਹੁਣ ਉਸ ਦੀ ਪਤਨੀ ਸੁਮਤੀ ਹਰੀ ਤੇ ਹਰਿੰਦਰ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਹੁਕਮ ਦਿੱਤੇ ਗਏ ਹਨ ਕਿ ਦੋਵਾਂ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ ‘ਚ ਪੇਸ਼ ਕੀਤਾ ਜਾਵੇ ਤਾਂ ਜੋ ਦੋਵਾਂ ਪੈਂਡਿੰਗ ਮਾਮਲਿਆਂ ਦੀ ਸੁਣਵਾਈ ਸ਼ੁਰੂ ਕੀਤੀ ਜਾ ਸਕੇ। ਇਸ ਮਾਮਲੇ ਦੀ 9.08.2022 ਨੂੰ ਸੁਣਵਾਈ ਹੋਵੇਗੀ। ਦਰਅਸਲ, ਮਾਮਲਾ ਇਹ ਹੈ ਕਿ ਚੰਡੀਗੜ੍ਹ ਦੀ ਇਕ ਵਿਸ਼ੇਸ਼ ਅਦਾਲਤ ਨੇ ਵੀਜ਼ਾ ਸਲਾਹਕਾਰ ਵਿਨੈ ਹਰੀ ਦੀ ਕੰਪਨੀ ਦੇ ਸਾਰੇ ਸੰਚਾਲਕਾਂ ਨੂੰ ਆਮਦਨ ਕਰ ਐਕਟ 1961 ਦੀ ਧਾਰਾ 276-ਬੀ, 276-ਸੀ ਦੇ ਤਹਿਤ ਏਂਜਲਸ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਦੇ ਸੰਚਾਲਕ ਨੂੰ ਅਦਾਲਤ ਨੇ 277 ਤਹਿਤ ਸੰਮਨ ਜਾਰੀ ਕਰ ਕੇ ਦੋ ਵੱਖ-ਵੱਖ ਮਾਮਲਿਆਂ ‘ਚ ਮੁਲਜ਼ਮ ਵਜੋਂ ਸੰਮਨ ਜਾਰੀ ਕੀਤਾ ਸੀ।
ਰਿਕਾਰਡ ਅਨੁਸਾਰ ਦੋਵੇਂ ਕੇਸਾਂ ਦੇ ਮੁਲਜ਼ਮ ਵਿਨੈ ਹਰੀ ਤਾਂ ਪੇਸ਼ ਹੋਏ ਪਰ ਉਨ੍ਹਾਂ ਦੀ ਪਤਨੀ ਸੁਮਤੀ ਹਰੀ ਤੇ ਹਰਿੰਦਰ ਕੁਮਾਰ ਪੇਸ਼ ਨਹੀਂ ਹੋਏ। ਕਾਨੂੰਨੀ ਪ੍ਰਕਿਿਰਆ ਅਨੁਸਾਰ ਪਹਿਲਾਂ ਤਾਂ ਅਦਾਲਤ ਨੇ ਦੋਵਾਂ ਦੇ ‘ਜ਼ਮਾਨਤੀ ਵਾਰੰਟ’ ਜਾਰੀ ਕੀਤੇ ਸਨ ਪਰ ਬਾਅਦ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ।ਬਹਿਰਹਾਲ ਹੁਣ ਵਿਨੇ ਹਰੀ ਦੀ ਪਤਨੀ ਸੁਮਤੀ ਹਰੀ ਦੀ ਕਿਸੇ ਸਮੇਂ ਵੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ

ਅਵੀ ਨਿਊਜ਼ ਪੰਜਾਬੀ ਤੋਂ ਪ੍ਰਲਾਦ ਸੰਗੇਲੀਆ ਦੀ ਰਿਪੋਰਟ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।