• ਐਤਃ. ਅਕਤੂਃ 1st, 2023

ਦਿੱਲੀ: ਨੂਪੁਰ, ਜਿੰਦਲ ਤੇ ਓਵਾਇਸੀ ਖਿਲਾਫ਼ ਕੇਸ

FIR Against 4 Political Leaders

ਨਵੀਂ ਦਿੱਲੀ, 10 ਜੂਨ

ਦਿੱਲੀ ਪੁਲੀਸ ਨੇ ਕਥਿਤ ਨਫ਼ਰਤ ਫੈਲਾਉਣ ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ਵਿੱਚ ਸਾਬਕਾ ਭਾਜਪਾ ਤਰਜਮਾਨ ਨੂਪੁਰ ਸ਼ਰਮਾ ਤੇ 31 ਹੋਰਨਾਂ, ਜਿਨ੍ਹਾਂ ਵਿੱਚ ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਤੇ ਵਿਵਾਦਿਤ ਪੁਰੋਹਿਤ ਯਤੀ ਨਰਸਿੰਘਾਨੰਦ ਵੀ ਸ਼ਾਮਲ ਹਨ, ਖਿਲਾਫ ਦੋ ਐੱਫਆਈਆਰ ਦਰਜ ਕੀਤੀਆਂ ਹਨ। ਇਕ ਐੱਫਆਈਆਰ ਨੂਪੁਰ ਸ਼ਰਮਾ ਤੇ ਦੂਜੀ 31 ਹੋਰਨਾਂ ਖਿਲਾਫ਼ ਹੈ। ਇਹ ਐੱਫਆਈਆਰਜ਼ ਸੋਸ਼ਲ ਮੀਡੀਆ ਦੀ ਸਮੀਖਿਆ ਮਗਰੋਂ ਦਰਜ ਕੀਤੀਆਂ ਗਈਆਂ ਹਨ। ਦੂਜੀ ਐੱਫਆਈਆਰ ਵਿੱਚ ਦਿੱਲੀ ਭਾਜਪਾ ਦੇ ਸਾਬਕਾ ਮੀਡੀਆ ਇੰਚਾਰਜ ਨਵੀਨ ਕੁਮਾਰ ਜਿੰਦਲ, ਜਿਨ੍ਹਾਂ ਨੂੰ ਪੈਗੰਬਰ ਮੁਹੰਮਦ ਖਿਲਾਫ਼ ਕਥਿਤ ਵਿਵਾਦਿਤ ਟਿੱਪਣੀਆਂ ਲਈ ਪਾਰਟੀ ’ਚੋਂ ਬਰਖਾਸਤ ਕਰ ਦਿੱਤਾ ਗਿਆ ਸੀ, ਅਤੇ ਪੱਤਰਕਾਰ ਸਬਾ ਨਕਵੀ ਦਾ ਨਾਂ ਵੀ ਸ਼ਾਮਲ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।