ਨਵੀਂ ਦਿੱਲੀ , 8 ਜੂਨ
ਦਿੱਲੀ ਪੁਲੀਸ ਨੇ ਭਾਜਪਾ ਦੀ ਮੁਅੱਤਲ ਤਰਜਮਾਨ ਨੂਪੁਰ ਸ਼ਰਮਾ ਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਹੈ। ਇਸੇ ਦੌਰਾਨ ਮਹਾਰਾਸ਼ਟਰ ਪੁਲੀਸ ਨੇ ਨੂਪੁਰ ਸ਼ਰਮਾ ਨੂੰ 22 ਜੂਨ ਲਈ ਸੰਮਨ ਜਾਰੀ ਕਰਦਿਆਂ ਪੈਗੰਬਰ ਮੁਹੰਮਦ ਖਿਲਾਫ ਕਥਿਤ ਅਪਮਾਨਜਨਕ ਟਿੱਪਣੀਆਂ ਨਾਲ ਜੁੜੇ ਕੇਸ ਵਿੱਚ ਬਿਆਨ ਦਰਜ ਕਰਨ ਲਈ ਕਿਹਾ ਹੈ। ਉਧਰ ਦਿੱਲੀ ਮੀਡੀਆ ਦੇ ਸਾਬਕਾ ਇੰਚਾਰਜ ਨਵੀਨ ਕੁਮਾਰ ਜਿੰਦਲ ਨੇ ਸੋਸ਼ਲ ਮੀਡੀਆ ਪਲੈਟਫਾਰਮਾਂ ਜ਼ਰੀਏ ਉਸ ਨੂੰ ਅਤੇ ਉਹਦੇ ਪਰਿਵਾਰ ਨੂੰ ‘ਜਾਨੋਂ ਮਾਰਨ’ ਦੀਆਂ ਮਿਲ ਰਹੀਆਂ ਧਮਕੀਆਂ ਦੇ ਹਵਾਲੇ ਨਾਲ ਦਿੱਲੀ ਪੁਲੀਸ ਨੂੰ ਇਸ ਦਾ ਗੰਭੀਰਤਾ ਨਾਲ ਨੋਟਿਸ ਲੈਣ ਲਈ ਕਿਹਾ ਹੈ।