• ਐਤਃ. ਅਕਤੂਃ 1st, 2023

ਨਸ਼ੇ ਦੇ ਕੇਸ ‘ਚ Suspend ਕੀਤੇ Police ਅਧਿਕਾਰੀਆਂ ਦਾ ਵੱਡਾ ਖੁਲਾਸਾ | Punjab Police | DGP Punjab

ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਇੱਕ ਮਾਮਲੇ ਵਿੱਚ 81 ਲੱਖ ਰੁਪਏ ਦੀ ਡਰੱਗ ਮਨੀ ਨੂੰ ਖੁਰਦ ਬੁਰਦ ਕਰਨ ਅਤੇ ਹੈਰੋਇਨ ਦਾ ਝੂਠਾ ਮਾਮਲਾ ਦਰਜ ਕਰਨ ਨੂੰ ਲੈਕੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ। ਜਿਸ ਵਿੱਚ ਨਾਰਕੋਟੇਕ ਦੇ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ਅਤੇ ਏ ਐਸ ਆਈ ਅੰਗਰੇਜ਼ ਸਿੰਘ,ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਤੇ ਮਾਮਲਾ ਦਰਜ ਕਰ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਜਿਸ ਤੇ ਡੀਜੀਪੀ ਪੰਜਾਬ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕਰਦਿਆਂ ਅੱਜ ਨਾਰਕੋਟੇਕ ਸੈੱਲ ਦੇ 2 ਏ ਐਸ ਆਈ ਅਤੇ ਇੱਕ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਨੂੰ ਗਿਰਫਤਾਰ ਕਰ ਕੁੱਲ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਫੜ ਕੇ ਸੀ ਜੀ ਐਮ ਅਸ਼ੋਕ ਕੁਮਾਰ ਚੌਹਾਨ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਮਾਨਯੋਗ ਅਦਾਲਤ ਨੇ 6 ਦਿਨ ਦਾ ਰਿਮਾਂਡ ਦਿੱਤਾ ਹੈ। ਅਤੇ ਕਿਹਾ ਅਗਰ ਕੋਈ ਵੀ ਰਿਕਵਰੀ ਕੀਤੀ ਜਾਵੇ ਤਾਂ ਉਸਦੀ ਵੀਡੀਓ ਗ੍ਰਾਫੀ ਮਜਿਸਟ੍ਰੇਟ ਅਤੇ ਹੋਰ ਸਖਸੀਅਤਾਂ ਦੀ ਹਾਜਰੀ ਵਿੱਚ ਹੋਵੇ ।
ਦੂਸਰੇ ਪਾਸੇ ਕੋਰਟ ਵਿੱਚ ਜਾਣ ਸਮੇਂ ਏ ਐਸ ਆਈ ਰਾਜਪਾਲ ਅਤੇ ਏ ਐਸ ਆਈ ਅੰਗਰੇਜ਼ ਸਿੰਘ ਕਿਹਾ ਕਿ ਉਨ੍ਹਾਂ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਇੱਕ ਡੀਐਸਪੀ ਦਾ ਨਾਮ ਲੈਂਦੇ ਹੋਏ ਕਿਹਾ ਕਿ ਮਹਿਕਮੇ ਦੇ ਅਫਸਰ ਉਨ੍ਹਾਂ ਫਸਾ ਰਹੇ ਨੇ ਉਨ੍ਹਾਂ ਕਿਹਾ ਡੀਐਸਪੀ ਦੇ ਸਾਹਮਣੇ ਰਿਕਵਰੀ ਹੋਈ ਹੈ। ਪਰ ਕੇਸ ਵਿੱਚ ਉਨ੍ਹਾਂ ਦਾ ਨਾਮ ਤੱਕ ਨਹੀਂ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।