ਨਾਈਜੀਰੀਆ ਦੇ ਨਾਰਥ ਸੈਂਟਰਲ ਨਾਈਜਰ ਸਟੇਟ ਵਿਚ ਐਤਵਾਰ ਨੂੰ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਇੱਕ ਜਣੇ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਪੁਲਿਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਨਾਈਜੀਰੀਆ ਮੀਡੀਆ ਦੇ ਅਨੁਸਾਰ, ਕਰੀਬ 200 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਗਿਆ ਹੈ। ਰਾਫੀ ਦੇ ਸਥਾਨਕ ਸਰਕਾਰ ਦੇ ਇਲਾਕੇ ਟੈਗਿਨਾ ਵਿਚ ਸਥਿਤ ਸਾਲਿਹੂ ਟੈਨਕੋ ਇਸਲਾਮਿਕ ਸਕੂਲ ਦਾ ਇਹ ਮਾਮਲਾ ਹੈ।

By news

Leave a Reply

Your email address will not be published. Required fields are marked *