ਅੰਮ੍ਰਿਤਸਰ
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਇਥੇ ਆਮਦ ਮੌਕੇ ਕੱਲ ਪਾਰਟੀ ਵਰਕਰਾਂ ਦੇ ਹੋਏ ਵੱਡੇ ਇਕੱਠ ਕਾਰਨ ਕਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਧਾਰਾ 188, ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 52, ਐਪੀਡੈਮਿਕ ਡਿਸੀਜ਼ਿਜ ਐਕਟ 1897 ਹੇਠ ਥਾਣਾ ਸੁਲਤਾਨਵਿੰਡ ਵਿਚ ਦਰਜ ਕੀਤਾ ਗਿਆ ਹੈ।