• ਸੋਮ.. ਜੂਨ 5th, 2023

ਨੈਸ਼ਨਲ ਹੈਰਾਲਡ: ਈਡੀ ਅੱਗੇ ਪੇਸ਼ ਹੋਏ ਪਵਨ ਬਾਂਸਲ

Bynews

ਅਪ੍ਰੈਲ 13, 2022 , , , ,
Pawan Bansal

ਨਵੀਂ ਦਿੱਲੀ, 13 ਅਪਰੈਲ

ਕਾਂਗਰਸ ਆਗੂ ਪਵਨ ਬਾਂਸਲ ਅੱਜ ਨੈਸ਼ਨਲ ਹੈਰਾਲਡ ਅਖ਼ਬਾਰ ਦੀ ਮਾਲਕੀ ਤੇ ਪਾਰਟੀ ਹਮਾਇਤੀ ‘ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ’ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ’ਚ ਪੁੱਛ ਪੜਤਾਲ ਲਈ ਇੱਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਸਵੇਰੇ ਕਰੀਬ 10 ਵਜੇ ਮੱਧ ਦਿੱਲੀ ਸਥਿਤ ਏਜੰਸੀ ਦੇ ਨਵੇਂ ਹੈਡਕੁਆਰਟਰ ’ਚ ਕਈ ਫਾਈਲਾਂ ਆਪਣੇ ਨਾਲ ਲੈ ਕੇ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਐਕਟ ਤਹਿਤ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਈਡੀ ਨੇ ਬੀਤੇ ਦਿਨ ਸੀਨੀਅਰ ਕਾਂਗਰਸ ਆਗੂ ਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਤੋਂ ਵੀ ਇਸ ਮਾਮਲੇ ’ਚ ਪੰਜ ਘੰਟੇ ਪੁੱਛ ਪੜਤਾਲ ਕੀਤੀ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।