Skip to content
ਪਸ਼ੂਆ ਦੀ ਚਮੜੀ ਤੇ ਜਾਨਲੇਵਾ ਹਮਲਾ ਕਰਨ ਵਾਲੇ ਲੰਪੀ ਵਾਇਰਸ ਦਾ ਕਰੋਪ ਤੇਜ਼ੀ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ।ਜਿਸ ਨਾਲ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ‘ਚ ਹਜਾਰਾਂ ਪਸ਼ੂ ਅਪਣੀ ਜਾਨ ਗਵਾ ਚੁੱਕੇ ਨੇ ।ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਅਇਆ ਹੈ ਜਿਥੇ ਤਿੰਨ ਗਊਸ਼ਾਲਾ ‘ਚ ਦਰਜਨਾਂ ਪਸ਼ੂ ਇਸ ਖਤਰਨਾਕ ਵਾਇਰਸ ਦੀ ਲਪੇਟ ‘ਚ ਆ ਚੁੱਕੇ ਨੇ ਜਿਸ ਨਾਲ ਕੁਝ ਗਾਵਾਂ ਦੀ ਲੰਪੀ ਵਾਇਰਸ ਨਾਲ ਮੌਤ ਹੋ ਗਈ ਹੈ ।ਦੱਸ ਦਈਏ ਕਿ ਇਸਤੋਂ ਬੱਧਨੀਂ ਕਲਾ ਦੀ ਗਊਸ਼ਾਂਲਾ ‘ਚ ਦਰਜਨਾਂ ਗਊਆਂ ਦੀ ਮੌਤ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਜਿਸ ‘ਚ ਕਰੀਬ 90 ਗਾਵਾਂ ਲੰਪੀ ਵਾਇਰਸ ਦੀ ਭੇਂਟ ਚੜ ਚੁੱਕੀਆਂ ਸੀ ਤੇ ਉਸਤੋਂ ਬਾਅਦ ਇਹ ਵਾਇਰਸ ਪੰਜਾਬ ਦੇ ਕਈ ਜਿਲਿਆ ‘ਚ ਤੇਜੀ ਨਾਲ ਫੌੈਲਦਾ ਹੋਇਆ ਨਜ਼ਰ ਆ ਰਿਹਾ ਹੈ
ਜਿਥੇ ਲੰਪੀ ਵਾਇਰਸ ਤੋਂ ਬਚਣ ਲਈ ਲੋਕ ਕਈ ਇੰਤਜਾਮ ਕਰ ਰਹੇ ਨੇ ਉੱਥੇ ਹੀ ਹੁਣ ਸਰਕਾਰ ਵੀ ਇਸ ਬਿਮਾਰੀ ਨਾਲ ਨਜਿੱਠਣ ਲਈ ਇੰਤਜਾਮ ਕਰ ਰਹੀ ਹੈ ਜਿਸ ਨੂੰ ਲੈ ਕੇ ਸਰਕਾਰ ਨੇ ਗੋਟ ਪੌਕਸ ਨਾਂ ਦੀ ਵੈਕਸੀਨ ਹੈਦਰਾਬਾਦ ਤੋਂ ਏਅਰਲਿਫਟ ਰਾਹੀ ਮੰਗਵਾਂ ਰਹੀ ਹੈ ਤੇ ਲੋਕਾਂ ਨੂੰ ਮੁਹੱਈਆਂ ਕਰਵਾ ਰਹੀ ਹੈ
ਇਸ ਸਬੰਧੀ ਪਸ਼ੂ ਪਾਲਕ ਡਾਇਰੈਕਟਰ ਅਨੁਸਾਰ ਉਹਨਾਂ ਕੋਲ 2700 ਵੈਕਸੀਨ ਉਪਲੱਬਧ ਹਨ ਅਤੇ ਲੰਪੀ ਵਾਇਰਸ ਦੀ ਬਿਮਾਰੀ ਨਾਲ ਨਜਿੱਠਣ ਲਈ ਉਹਨਾਂ ਵੱਲੌ 25 ਟੀਮਾਂ ਬਣਾਈਆਂ ਗਈਆਂ ਹਨ । ਜਿਹਨਾਂ ਵੱਲੌ ਇਸ ਬਿਮਾਰੀ ਤੇ ਰੋਕਥਾਮ ਲਈ ਪੂਰਨ ਯਤਨ ਕੀਤੇ ਜਾ ਰਹੇ ਨੇ ।