• ਸੋਮ.. ਜੂਨ 5th, 2023

ਪਸ਼ੂਆਂ ਲਈ ਘਾਤਿਕ ਬਣਿਆ Lampi Virus ਰੋਗ | Lampi ਨੇ ਹਜਾਰਾਂ ਪਸ਼ੂਆਂ ਦੀ ਲਈ ਜਾਨ | ਜਾਣੋ ਇਸਦੇ ਲੱਛਣ ਤੇ ਉਪਾਅ |

https://youtu.be/2bPu9qFdW6k

ਪੰਜਾਬ ਸਣੇ ਕਈ ਸੂਬਿਆਂ ਵਿਚ ਫੈਲਿਆ ਪਸ਼ੂਆਂ ਦਾ ਲੰਪੀ ਰੋਗ ਕੀ ਹੈ ਤੇ ਕੀ ਹਨ ਇਸ ਰੋਗ ਦੇ ਲੱਛਣ ਆਓ ਇਸ ਖਾਸ ਰਿਪੋਰਟ ਰਾਹੀ ਜਾਣ ਲੈਦੇ ਹਾਂ
ਪੰਜਾਬ ਦੇ ਵੱਖ-ਵੱਖ ਜਿਿਲਆਂ ‘ਚ ਲੰਪੀ ਵਾਇਰਸ ਬਿਮਾਰੀ ਨਾਲ 126 ਪਸ਼ੂਆਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਮਿਿਲਆਂ ਨੇ ਪੱਛਮੀ ਭਾਰਤ ਤੋਂ ਸ਼ੁਰੂ ਹੋਈ ਪਸ਼ੂਆਂ ਦੀ ਚਮੜੀ ਰੋਗ ਦੀ ਲਾਗ ਲੰਪੀ ਪੰਜਾਬ ਦੇ ਸਰਹੱਦੀ ਜਿਿਲ੍ਹਆਂ ਤੱਕ ਵੀ ਪਹੁੰਚ ਗਈ ਹੈ।ਦੱਸ ਦਈਏ ਕਿ ਇਹ ਭਿਆਨਕ ਰੋਗ ਦੇ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਲ੍ਹਿਆਂ ਵਿੱਚ ਲੰਪੀ ਬੀਮਾਰੀ ਦੇ ਕੇਸ ਪਾਏ ਗਏ ਹਨ।
ਅਜਿਹਾ ਹੀ ਮਾਮਲਾ ਮੋਗਾ ਦੇ ਬਧਨੀਂ ਕਲਾਂ ਤੋ ਸਾਹਮਣੇ ਆਇਆ ਹੈ ਜਿਥੇ ਕਈ ਪਸ਼ੂ ਪਾਲਕਾ ਦੀ ਗਾਵਾਂ ਅਤੇ ਮੱਝਾਂ ਇਸ ਬਿਮਾਰੀ ਦੀ ਬੁਰੀ ਤਰਾਂ ਚਪੇਟ ‘ਚ ਆ ਜਾਣ ਕਰਕੇ ਸੈਂਕੜੇ ਪਸ਼ੂ ਲੰਪੀ ਵਾਇਰਸ ਦੀ ਭੇਂਟ ਚੜ ਚੁੱਕੇ ਨੇ .

ਇਸਦੇ ਚਲਦੇ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਵਿਭਾਗ ਨੇ ਪ੍ਰਭਾਵਿਤ ਜਿਿਲ੍ਹਆਂ ਲਈ 75 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ।ਮੰਤਰੀ ਨੇ ਕਿਹਾ, ”ਸੂਬਾ ਸਰਕਾਰ ਨੇ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਲਾਹਕਾਰੀ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਅਧਿਕਾਰੀਆਂ ਨੂੰ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ।”
ਗੁਜਰਾਤ ਦੇ ਕੱਛ ਜ਼ਿਲ੍ਹਾ ‘ਚ ਲੰਪੀ ਵਾਇਰਸ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਕੱਲੇ ਕੱਛ ਵਿੱਚ 37 ਹਜ਼ਾਰ ਤੋਂ ਵੱਧ ਪਸ਼ੂ ਬੀਮਾਰ ਪਾਏ ਗਏ ਨੇ
ਗਊਆਂ ਅਤੇ ਮੱਝਾਂ ‘ਚ ਫੈਲਣ ਵਾਲਾ ਇਹ ਵਿਸ਼ਾਣੂ ਰੋਗ ਪਹਿਲੀ ਵਾਰ ਪੰਜਾਬ ‘ਚ ਦਰਜ ਕੀਤਾ ਗਿਆ ਹੈ ਅਤੇ ਸੂਬੇ ਦੇ 20 ਜ਼ਿਿਲ੍ਹਆਂ ‘ਚ ਫੈਲਿਆ ਹੋਇਆ ਹੈ, ਜਿਸਦਾ ਸਭ ਤੋਂ ਵੱਧ ਅਸਰ ਮਾਲਵਾ ਦੇ ਇਲਾਕੇ ਵਿੱਚ ਪਾਇਆ ਗਿਆ ਹੈ ।
ਖਾਸ ਕਰ ਲੰਪੀ ਰੋਗ ਦੇ ਜ਼ਿਆਦਾਤਰ ਮਾਮਲੇ ਗਊਆਂ ਵਿੱਚ ਪਾਏ ਜਾ ਰਹੇ ਹਨ ਅਤੇ 3 ਅਗਸਤ ਤੱਕ ਸੂਬੇ ‘ਚ ਤਕਰੀਬਨ 160 ਪਸ਼ੂਆਂ ਦੀਆਂ ਮੌਤਾਂ ਦਰਜ ਹੋਈਆਂ ਹਨ।ਇਸ ਬਿਮਾਰੀ ਨੂੰ ਕਾਬੂ ਕਰਨ ਲਈ
ਕਿਵੇਂ ਲੱਗਦੀ ਹੈ ਲਾਗ

ਆਸਟਰੇਲੀਆ ਦੇ ਖੇਤੀਬਾੜੀ ਅਤੇ ਮੱਛੀ ਪਾਲਣ ਵਿਭਾਗ ਦੀ ਵੈਬਸਾਈਟ ਮੁਤਾਬਕ ਲੰਪੀ ਚਮੜੀ ਬੀਮਾਰੀ ਪਸ਼ੂਆਂ ਵਿੱਚ ਫੈਲਣ ਵਾਲੀ ਇੱਕ ਚਮੜੀ ਦੀ ਲਾਗ ਦੀ ਬੀਮਾਰੀ ਹੈ।ਹਾਲਾਂਕਿ ਮੌਤ ਦਰ ਬਹੁਤ ਘੱਟ ਹੈ ਪਰ ਇਸ ਕਾਰਨ ਪਸ਼ੂਆਂ ਦੀ ਸੰਭਾਲ ਅਤੇ ਉਤਪਾਦਕਤਾ ਵਿੱਚ ਨੁਕਸਾਨ ਹੁੰਦਾ ਹੈ।ਰੋਗ ਮੁੱਖ ਤੌਰ ਤੇ ਉੱਡਣ ਵਾਲੇ ਕੀੜਿਆਂ ਜਿਵੇਂ ਮੱਖੀਆਂ, ਮੱਛਰਾਂ ਅਤੇ ਚਿੱਚੜਾਂ ਜ਼ਰੀਏ ਫੈਲਦਾ ਹੈ।ਇਨ੍ਹਾਂ ਤੋਂ ਇਲਾਵਾ ਬੀਮਾਰੀ ਦੂਸ਼ਿਤ ਉਪਕਰਣਾਂ ਅਤੇ ਕਈ ਕੇਸਾਂ ਵਿੱਚ ਜਾਨਵਰਾਂ ਤੋਂ ਜਾਨਵਰਾਂ ਵਿੱਚ ਵੀ ਫੈਲ ਸਕਦੀ ਹੈ।ਹਾਲਾਂਕਿ ਮਨੁੱਖੀ ਸਿਹਤ ਨੂੰ ਬੀਮਾਰੀ ਤੋਂ ਕੋਈ ਖ਼ਤਰਾ ਨਹੀਂ ਹੈ।
ਜਾਣੋ ਤੁਸੀ ਅਪਣੇ ਪਸ਼ੂਆਂ ‘ਚ ਇਸ ਰੋਗ ਨੂੰ ‘ਚ ਕਿਵੇ ਪਹਿਚਾਣ ਜਾ ਸਕਦੇ ਹੋ
ਲੰਪੀ ਵਾਇਰਸ ਕਾਰਨ ਪਸ਼ੂਆਂ ਵਿੱਚ ਦੁੱਧ ਘੱਟ ਜਾਂਦਾ ਹੈ,ਤੇ ਬਹੁਤ ਤੇਜ਼ ਬੁਖਾਰ ਚੜ੍ਹਦਾ ਹੈ, ਪਸ਼ੂਆਂ ਦੇ ਤਣਾਅ ਅਤੇ ਚਮੜੀ ਉੱਪਰ ਮਹੁਕੇ/ਚਟਾੱਕ ਜਿਹੇ ਉੱਭਰ ਆਉਂਦੇ ਹਨ।
ਕਈ ਵਾਰ ਇਹ ਲਾਗ ਪਸ਼ੂਆਂ ਵਿੱਚ ਗਰਭਪਾਤ ਦੀ ਵਜ੍ਹਾ ਵੀ ਬਣਦੀ ਹੈ।
ਫਿਲਹਾਲ ਮਾਹਿਰਾਂ ਮੁਤਾਬਿਕ ਜਾਨਵਾਰਾਂ ਦਾ ਤੋਰਾ-ਫੇਰਾ ਬੰਦ ਕਰਕੇ ਪਸ਼ੂਆ ਨੂੰ ਇਕਾਂਤਵਾਸ ਕਰਕੇ ਇਸ ਲਾਗ ਨੂੰ ਫੈਲਣ ਤੋਂ ਠੱਲ੍ਹ ਪਾਈ ਜਾ ਸਕਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।