• ਸੋਮ.. ਜੂਨ 5th, 2023

ਪਾਣੀ ਦਾ ਡਿੱਗਦਾ ਜਾ ਰਿਹਾ ਪੱਧਰ, ਪੰਜਾਬ ਲਈ ਖਤਰੇ ਦੀ ‘ਘੰਟੀ’ ਜਾਣੋ ਹੈਰਾਨੀਜਨਕ ਅੰਕੜੇ…

punjab water

ਪਾਣੀ ਦੇ ਮਹੱਤਵ ਨੂੰ ਦੱਸਦਿਆਂ ਸਾਡੇ ਗੁਰੂਆਂ ਨੇ ਬਾਣੀ ਵਿੱਚ ਲਿਿਖਆ ਹੈ , ਕਿ “ਪਵਨ ਗੁਰੁ ਪਾਣੀ ਪਿਤਾ”
ਜਿਸਦਾ ਭਾਵ ਹੈ, ਕਿ ਪਾਣੀ ਸਾਡੇ ਪਿਤਾ ਦੇ ਸਮਾਨ ਹੈ, ਜਿਸਤੋਂ ਬਗੈਰ ਮਨੁੱਖ ਦਾ ਧਰਤੀ ‘ਉੱਤੇ ਜਿਉਂਦੇ ਰਹਿਣਾ ਬਹੁਤ ਮੁਸ਼ਕਿਲ ਐ ,ਇਸ ਲਈ ਮਨੁੱਖ ਨੂੰ ਪਾਣੀ ਨੂੰ ਬਚਾ ਕੇ ਰੱਖਣ ਦੀ ਸਭ ਤੋਂ ਵੱਡੀ ਲੋੜ ਐ”
ਜੇਕਰ ਪੰਜਾਬ ਦੇ ਅਜੋਕੇ ਸਮੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਹਿੱਸਿਆਂ ਵਿਚ ਪਾਣੀ ਦੀ ਵੱਡੀ ਕਮੀ ਨੂੰ ਵੇਖਿਆ ਜਾ ਸਕਦਾ ਐ , ਕਈ ਹਿਿਸਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲੱਗਭਗ 300 ਫੁੱਟ ਦੇ ਕਰੀਬ ਪਹੁੰਚ ਗਿਐ ,ਜਦਕਿ ਕਈ ਘਰਾਂ ‘ਚ ਲੱਗੀਆਂ ਪਾਣੀ ਵਾਲੀ ਮੋਟਰਾਂ ਵਿੱਚੋ ਪਾਣੀ ਆਉਣਾ ਬੰਦ ਹੋ ਗਿਐ
ਪਾਣੀ ਦੇ ਦਿਨੋ -ਦੀਨੀ ਘੱਟਦੇ ਜਾ ਰਹੇ ਪੱਧਰ ਨੂੰ ਲੈ ਕੇ, ਲੋਕਾਂ ਦੇ ਹਲਾਤ ਇਥੋਂ ਤੱਕ ਪਹੁੰਚ ਗਏ ਨੇ , ਕਿ ਹੁਣ ਉਹ ਨਹਿਰਾਂ ਅਤੇ ਵਾਟਰ ਟੈਂਕੀਆਂ ਦਾ, ਗੰਦਲਾ ਪਾਣੀ ਪੀਣ ਲਈ ਮਜਬੂਰ ਹੋ ਗਏ ਨੇ, ਕੁੱਝ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਨੇੜੇ ਲੱਗੀਆਂ ਫੈਕਟਰੀਆਂ ਦਾ, ਦੂਸ਼ਿਤ ਧਰਤੀ ਹੇਠਲਾ ਪਾਣੀ ਪੀਣ ਲਈ ਵਰਤ ਰਹੇ ਨੇ , ਜਿਸ ਕਰਕੇ ਪੰਜਾਬ ਦੇ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਨੇ,
ਇਕ ਸਮਾਂ ਹੁੰਦਾ ਸੀ ਕਿ ਪੰਜਾਬ ਚੋ ਪੰਜ ਦਰਿਆ ਲੰਘਦੇ ਸਨ,, ਜਿਸ ਕਰਕੇ ਲੋਕਾਂ ਨੂੰ ਕਦੇ ਵੀ ਪਾਣੀ ਦੀ ਸਮਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ,ਪਰ ਪੰਜਾਬ ਅਤੇ ਪਾਕਿਸਤਾਨ ਵੰਡ ਤੋਂ ਬਾਦ ਪੰਜਾਬ ਦੇ ਕੋਲ ਕੇਵਲ ਤਿੰਨ ਹੀ ਦਰਿਆ ਬਚੇ ਹਨ
ਪੰਜਾਬ ਦੇ ਕੁਝ ਦਰਿਆ ਦੇ ਪਾਣੀ ਤੋਂ ਇਲਾਵਾ ਕੁਝ ਨਹਿਰਾਂ ਦਾ ਪਾਣੀ ਪੰਜਾਬ ਦੇ ਖੇਤੀ ਲਈ ਵਰਤਿਆ ਜਾ ਰਿਹੈ ,ਇਸਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਵਲੋਂ ਖੇਤੀ ਕਰਨ ਲਈ ਵੱਡੇ ਪੱਧਰ ‘ਤੇ ਟਿਊਬਵੈਲਾਂ ਦਾ ਪਾਣੀ ਵਰਤਿਆ ਜਾ ਰਿਹਾ ਐ , ਕਿਸਾਨਾਂ ਨੂੰ ਝੋਨੇ ਦੀ ਖੇਤੀ ਕਰਨ ਲਈ ਪਾਣੀ ਦੀ ਬਹੁਤ ਵੱਡੇ ਪੱਧਰ ਦੇ ਜਰੂਰਤ ਪੈਂਦੀ ਐ ,,
ਜਿਸਦੇ ਦੇ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦਾ ਜਾ ਰਿਹਾ ਹੈ
ਦੱਸ ਦਈਏ ਕਿ ਪੰਜਾਬ ਵਿੱਚ ਜ਼ਮੀਨੀ ਪਾਣੀ ਘੱਟਣ ਦੇ ਕਾਰਨ , ਸਰਕਾਰ ਅਤੇ ਵਾਤਾਵਰਨ ਪ੍ਰੇਮੀ ,ਲਗਾਤਾਰ ਚਿੰਤਾ ਪ੍ਰਗਟ ਕਰ ਰਹੇ ਨੇ ,ਪਰ ਇਸ ਦੇ ਬਾਵਜੂਦ ਪਿਛਲੇ ਸਾਲਾਂ ਵਾਂਗ, ਇਸ ਵਾਰ ਵੀ ਪੰਜਾਬ ਸੂਬੇ ਵਿਚ ਝੋਨੇ ਦੀ ਖੇਤੀ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ।
ਪੰਜਾਬ ਵਿਧਾਨ ਸਭਾ ਦੀ ਸਾਲ 2021-2022 ਦੀ ਰਿਪੋਰਟ ਦੇ ਮੁਤਾਬਕ ਜੇਕਰ ਜ਼ਮੀਨ ਵਿਚੋਂ ਪਾਣੀ ਇਸੇ ਤਰੀਕੇ ਨਾਲ ਨਿਕਲਦਾ ਰਿਹਾ ਤਾਂ ਸੂਬੇ ਵਿਚ ਜ਼ਮੀਨੀ ਪਾਣੀ ਦਾ ਸੰਕਟ ਖੜ੍ਹਾ ਹੋ ਜਾਵੇਗਾ। ਇਸ ਰਿਪੋਰਟ ਵਿਚ ਕਾਫ਼ੀ ਚਿੰਤਾ ਤੇ ਹੈਰਾਨੀਜਨਕ ਤੱਥ ਉੱਭਰ ਕੇ ਸਾਹਮਣੇ ਆਏ ਨੇ

ਰਿਪੋਰਟ ਮੁਤਾਬਕ ਸਾਲ 2000 ਵਿੱਚ ਸੂਬੇ ਦੇ 150 ਵਿਕਾਸ ਬਲਾਕਾਂ ਵਿਚੋਂ 80 ਡਾਰਕ ਬਲਾਕ ਸਨ, ਜੋ ਕਿ 2017 ਵਿੱਚ ਵੱਧ ਕੇ 109 ਹੋ ਗਏ।

2020 ਦੇ ਤਾਜ਼ਾ ਅੰਕੜਿਆ ਮੁਤਾਬਕ ਇਹਨਾਂ ਡਾਰਕ ਬਲਾਕਾਂ ਦੀ ਗਿਣਤੀ 117 ਹੋ ਗਈ ਹੈ।
ਪੰਜਾਬ ਦੇ ਮਾਲਵਾ ਖਿੱਤੇ ਦੀ ਸਥਿਤੀ ਸਭ ਤੋਂ ਗੰਭੀਰ ਹੈ, ਜਿਸ ਵਿੱਚ ਸੰਗਰੂਰ, ਬਰਨਾਲਾ, ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹੇ ਮੁਖ ਤੋਰ ਤੇ ਸ਼ਾਮਿਲ ਹਨ।

ਡਾਰਕ ਜੋਨ ਵਾਲੇ ਇਲਾਕੇ ਵਿੱਚ ਸਭ ਤੋਂ ਪਹਿਲਾਂ ਨਾਮ ਸੰਗਰੂਰ ਜ਼ਿਲ੍ਹੇ ਦਾ ਆਉਂਦੈ , ਵਿਧਾਨ ਸਭਾ ਦੀ ਰਿਪੋਰਟ ਦੇ ਮੁਤਾਬਕ ਸੰਗਰੂਰ ਜ਼ਿਲ੍ਹੇ ਵਿੱਚ 301 ਫੀਸਦੀ ਦੀ ਦਰ ਨਾਲ ਪਾਣੀ ਕੱਢਿਆ ਗਿਐ

ਇਸ ਤੋਂ ਇਲਾਵਾ ਮੋਗਾ ਵਿਚ 250% , ਜਲੰਧਰ ਵਿਚ 257% ਅਤੇ ਪਟਿਆਲਾ ਵਿੱਚ 226% ਦੀ ਦਰ ਨਾਲ ਜ਼ਮੀਨਦੋਜ਼ ਪਾਣੀ ਕੱਢਿਆ ਜਾ ਰਿਹਾ ਹੈ।

ਸਰਕਾਰੀ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਜ਼ਮੀਨ ਵਿੱਚ ਸਭ ਤੋਂ ਘੱਟ ਪਾਣੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿਚ ਹੈ।

ਪੰਜਾਬ ਵਿੱਚ ਪਾਣੀ ਦੇ ਖ਼ਤਮ ਹੋਣ ਦਾ ਵੱਡਾ ਕਾਰਨ ਹੈ ਕਿ ਪੰਜਾਬ ਦੇ 41 ਲੱਖ ਹੈਕਟੇਅਰ ਵਿੱਚ ਖੇਤੀ ਹੁੰਦੀ ਹੈ, ਅਤੇ ਇਸ ਵਿਚੋਂ ਸਾਉਣੀ ਸੀਜ਼ਨ ਦੌਰਾਨ 30 ਲੱਖ ਹੈਕਟੇਅਰ (75ਫੀਸਦ) ਰਕਬੇ ਵਿੱਚ ਝੋਨੇ ਦੀ ਕਾਸ਼ਤ ਹੁੰਦੀ ਹੈ।

ਝੋਨੇ ਦੀ ਇੰਨੀ ਜ਼ਿਆਦਾ ਕਾਸ਼ਤ ਲਈ ਪਾਣੀ ਦੀ ਕਿੰਨੀ ਜਰੂਰਤ ਹੋਵੇਗੀ, ਇਸ ਦਾ ਅੰਦਾਜ਼ਾ ਤੁਸੀ ਆਪ ਹੀ ਲਗਾ ਸਕਦੇ ਹੋ।
ਮੀਂਹ ਤੋਂ ਇਲਾਵਾ ਝੋਨੇ ਦੇ ਪੌਦੇ ਨੂੰ 150 ਤੋਂ 200 ਸੈਂਟੀਮੀਟਰ ਪਾਣੀ ਦੀ ਲੋੜ ਹੁੰਦੀ ਹੈ ਅਤੇ ਇਸ ਦੀ ਪੂਰਤੀ ਜ਼ਮੀਨਦੋਜ਼ ਪਾਣੀ ਤੋਂ ਕੀਤੀ ਜਾ ਰਹੀ ਹੈ।

ਇਸ ਕਰਕੇ ਝੋਨੇ ਨੂੰ ਪੰਜਾਬ ਦੇ ਪਾਣੀ ਖ਼ਤਮ ਦਾ ਸਭ ਤੋਂ ਵੱਡਾ ਕਾਰਨ ਮੰਨਿਆਂ ਜਾ ਰਿਹਾ ਹੈ।

ਇਸਤੋਂ ਇਲਾਵਾ ਪੰਜਾਬ ਵਿਚ 27% ਫੀਸਦੀ ਸਿੰਚਾਈ ਨਹਿਰੀ ਪਾਣੀ ਰਾਹੀਂ ਹੁੰਦੀ ਐ ਜਦ ਕਿ ਬਾਕੀ ਸਿੰਚਾਈ ਟਿਊਬਲਾਂ ਦੇ ਰਾਹੀਂ ਹੁੰਦੀ ਹੈ।

ਮਾਹਿਰਾਂ ਮੁਤਾਬਕ ਇਸ ਵੇਲੇ ਜ਼ਮੀਨਦੋਜ਼ ਪਾਣੀ 86 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਥੱਲੇ ਜਾ ਰਿਹੈ
1960 ਵਿੱਚ ਸੂਬੇ ਵਿਚ ਇਕ ਲੱਖ ਟਿਊਬਲ ਸਨ ਅਤੇ 2020 ਤੱਕ ਇਹ ਗਿਣਤੀ ਵੱਧ ਕੇ ਕਰੀਬ 14 ਲੱਖ ਹੋ ਗਈ

ਜੇਕਰ ਇਹ ਰਫ਼ਤਾਰ ਇਸੇ ਤਰੀਕੇ ਨਾਲ ਜਾਰੀ ਰਹੀ ਤਾਂ ਆਉਣ ਵਾਲੇ 15- 20 ਸਾਲਾਂ ਵਿੱਚ ਸੂਬੇ ਕੋਲ ਧਰਤੀ ਹੇਠਲਾ ਪਾਣੀ ਨਹੀਂ ਬਚੇਗਾ।
ਪਾਣੀ ਦੀ ਬੱਚਤ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰ ਰਹੀ ਹੈ।

ਇਸ ਤੋਂ ਇਲਾਵਾਂ ਕਈ ਕਿਸਾਨਾਂ ਵਲੋਂ ਝੋਨੇ ਦੀ ਸਿੱਧੀ ਬਜਾਈ ਕੀਤੀ ਜਾ ਰਹੀ ਹੈ
ਸਿੱਧੀ ਬਿਜਾਈ ਤਕਨੀਕ ਨਾਲ ਪਾਣੀ ਦੀ ਘੱਟੋ-ਘੱਟ 15-20% ਬੱਚਤ ਹੋਵੇਗੀ ।

ਸੋ ਸਰਕਾਰ ਦੀ ਅਪੀਲ ਮੰਨਣ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਪਾਣੀ ਬਚਾਉਣ ਲਈ ਜਾਗਰੂਕ ਹੋਣਾ ਪਵੇਗਾ

ਇਸਦੇ ਨਾਲ – ਨਾਲ ਪੰਜਾਬ ਦੇ ਹਰ ਨਾਗਰਿਕ ਦੀ ਜਿੰਮੇਵਾਰੀ ਬਣਦੀ ਹੈ ਕਿ ਓ ਨਹਾਉਣ, ਧੋਣ, ਸਮੇਂ ਪਾਣੀ ਦੀ ਵਾਧੂ ਖਪਤ ਨੂੰ ਬਚਾ ਕੇ
ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਕਰਨ ਵਿਚ ਮੱਦਦ ਕਰੇਗਾ ,,ਜਿਸ ਦੇ ਨਾਲ ਆਉਣ ਵਾਲੀ ਪੀੜੀਆਂ ਲਈ ਪਾਣੀ ਸੰਭਾਲਿਆ ਜਾ ਸਕੇ

Raed More :

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।