• ਸ਼ੁੱਕਰਵਾਰ. ਜੂਨ 9th, 2023

ਪਿਤਾ ਤੋਂ ਬਾਅਦ ਮਾਂ ਨੇ ਪੁੱਤ Moosewala ਦਾ ਬਣਵਾਇਆ ਟੈਟੂ | ਮਾਂ ਨੇ ਸੱਜੀ ਬਾਂਹ ‘ਤੇ ਗੁਦਵਾਇਆ ‘ਸ਼ੁਭ ਸਰਵਨ ਪੁੱਤ’

ਸਿੱਧੂ ਮੂੱਸੇਵਾਲਾ ਦੀ ਮਾਂ ਨੇ ‘‘ਸ਼ੁਭ ਸਰਵਨ ਪੁੱਤ’ ਦਾ ਬਣਵਾਇਆ ਟੈਟੂ
ਮੂੱਸੇਵਾਲਾ ਦੇ ਮਾਂ-ਪਿਓ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਕੀਤੀ ਸਾਂਝੀਆਂ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 29 ਜੁਲਾਈ ਯਾਨੀ ਅੱਜ ਦੋ ਮਹੀਨੇ ਪੂਰੇ ਹੋ ਗਏ ਨੇ । । ਜਿਥੇ ਸਿੱਧੂ ਦੇ ਚਾਹੁਣ ਵਾਲਿਆਂ ਵੱਲੋਂ ਆਪਣੇ ਪਸੰਦੀਦਾ ਗਾਇਕ
ਨੂੰ ਸਾਰੀ ਉਮਰ ਯਾਦ ਰੱਖਣ ਲਈ ਬਾਂਹ ’ਤੇ ਟੈਟੂ ਬਣਵਾਏ ਜਾ ਰਹੇ ਨੇ ਉਥੇ ਹੀ ਹੁਣ ਪਿਤਾ ਬਲਕੌਰ ਸਿੰਘ ਵੱਲੋਂ ਪੁੱਤਰ ਦਾ ਟੈਟੂ ਬਣਵਾਉਣ ਤੌ ਬਾਅਦ ਮਾਂ ਚਰਨ ਕੌਰ ਵੱਲੋ ਵੀ ਮੂਸੇਵਾਲਾ ਦੇ ਨਾਂ ਦਾ ਟੈਟੂ ਅਪਣੀ ਬਾਂਹ ਬਣਵਾਇਆ ਗਿਆ ਜਿਸਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀਆ ਨੇ , ਸੋ ਤੁਸੀ ਵੇਖੋ ਇਹ ਤਸਵੀਰਾਂ
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਤਸਵੀਰਾਂ ‘ਚ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਪਿਤਾ ਬਲਕੌਰ ਸਿੰਘ ਆਪਣੇ ਪੁੱਤ ਦਾ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਹਨ।’ਇਸਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਮਾਂ ਚਰਨ ਕੌਰ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਵੀ ਆਪਣੀ ਬਾਂਹ ’ਤੇ ‘ਸ਼ੁਭ ਸਰਵਨ ਪੁੱਤ’ ਦਾ ਟੈਟੂ ਬਣਵਾਇਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।