ਕੀਵ/ਮਾਸਕੋ, 26 ਫਰਵਰੀ
ਯੂਕਰੇਨ ’ਤੇ ਤਿੰਨ ਪਾਸਿਆਂ ਤੋਂ ਕੀਤੇ ਹਮਲੇ ਦੇ ਦੂਜੇ ਦਿਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨੀ ਫੌਜ ਨੂੰ ਤਖ਼ਤਾ ਪਲਟਣ ਦਾ ਸੱਦਾ ਦਿੱਤਾ ਹੈ। ਪੂਤਿਨ ਨੇ ਕਿਹਾ ਕਿ ਸੱਤਾ ਫੌਜ ਹੱਥ ਆਉਣ ਨਾਲ ਰੂਸ ਤੇ ਯੂਕਰੇਨ ਬਿਹਤਰ ਤਰੀਕੇ ਨਾਲ ਗੱਲਬਾਤ ਕਰ ਸਕਣਗੇ। ਪੂਤਿਨ ਨੇ ਆਪਣੇ ਯੂਕਰੇਨੀ ਹਮਰੁਤਬਾ ਵਲੋਦੋਮੀਰ ਜ਼ੇਲੈਂਸਕੀ ਦੀ ਗੱਲਬਾਤ ਦੀ ਪੇਸ਼ਕਸ਼ ਮਗਰੋਂ ਯੂਕਰੇਨ ਅੱਗੇ ਦੋ ਸ਼ਰਤਾਂ ਰੱਖੀਆਂ ਹਨ। ਪਹਿਲੀ ਸ਼ਰਤ ਕ੍ਰੀਮੀਆ ਨੂੰ ਰੂਸ ਦਾ ਹਿੱਸਾ ਮੰਨਿਆ ਜਾਵੇ ਤੇ ਯੂਕਰੇਨ ਨਾਟੋ ਫ਼ੌਜਾਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰੇ।