ਕੀਵ, 21 ਫਰਵਰੀ
ਯੂਕਰੇਨੀ ਫ਼ੌਜੀਆਂ ਅਤੇ ਰੂਸੀ ਹਮਾਇਤ ਪ੍ਰਾਪਤ ਵੱਖਵਾਦੀਆਂ ਵਿਚਕਾਰ ਸੰਪਰਕ ਰੇਖਾ ’ਤੇ ਸੈਂਕੜੇ ਗੋਲੇ ਫਟਣ ਅਤੇ ਹਜ਼ਾਰਾਂ ਲੋਕਾਂ ਨੂੰ ਪੂਰਬੀ ਯੂਕਰੇਨ ’ਚੋਂ ਕੱਢੇ ਜਾਣ ਨਾਲ ਇਸ ਗੱਲ ਦਾ ਖ਼ਦਸ਼ਾ ਹੋਰ ਵਧ ਗਿਆ ਹੈ ਕਿ ਰੂਸ ਵੱਲੋਂ ਛੇਤੀ ਹੀ ਹਮਲਾ ਕੀਤਾ ਜਾ ਸਕਦਾ ਹੈ। ਪੱਛਮੀ ਮੁਲਕਾਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਆਪਣੇ ਗੁਆਂਢੀ ਮੁਲਕ ਯੂਕਰੇਨ ’ਤੇ ਹਮਲਾ ਕਰਨ ਦੀ ਤਿਆਰੀ ’ਚ ਹੈ ਜਿਸ ਨੂੰ ਤਿੰਨ ਪਾਸਿਆਂ ਤੋਂ ਡੇਢ ਲੱਖ ਦੇ ਕਰੀਬ ਰੂਸੀ ਫ਼ੌਜ ਨੇ ਘੇਰਿਆ ਹੋਇਆ ਹੈ।