• ਸ਼ੁੱਕਰਵਾਰ. ਫਰ. 3rd, 2023

ਪੈਟਰੋਲ ਅਤੇ ਡੀਜ਼ਲ ਹੋਏ ਸਸਤੇ , ਵਿੱਤ ਮੰਤਰੀ ਵੱਲੋਂ ਸੂਬਿਆਂ ਨੂੰ ਵੀ ਛੋਟ ਦੇਣ ਦੀ ਅਪੀਲ

Petrol Diesel Today Prices

ਨਵੀਂ ਦਿੱਲੀ, 22 ਮਈ

ਕੇਂਦਰ ਸਰਕਾਰ ਨੇ ਅੱਜ ਲੋਕਾਂ ਨੂੰ ਰਾਹਤ ਦਿੰਦਿਆਂ ਪੈਟਰੋਲ-ਡੀਜ਼ਲ ਤੋਂ ਐਕਸਾਈਜ਼ ਡਿਊਟੀ (ਆਬਕਾਰੀ ਡਿਊਟੀ) ਘਟਾ ਦਿੱਤੀ ਹੈ। ਇਸ ਨਾਲ ਪੈਟਰੋਲ ਹੁਣ 9.5 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 7 ਰੁਪਏ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਸ ਬਾਰੇ ਟਵੀਟ ਕਰਦਿਆਂ ਕਿਹਾ ਕਿ ਪੈਟਰੋਲ ’ਤੇ ਕੇਂਦਰੀ ਐਕਸਾਈਜ਼ ਡਿਊਟੀ 8 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਉਤੇ ਛੇ ਰੁਪਏ ਪ੍ਰਤੀ ਲਿਟਰ ਘਟਾਈ ਜਾ ਰਹੀ ਹੈ। ਸੀਤਾਰਾਮਨ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਪ੍ਰਤੀ ਸਾਲ ਕਰੀਬ ਇਕ ਲੱਖ ਕਰੋੜ ਰੁਪਏ ਦਾ ਮਾਲੀ ਘਾਟਾ ਸਹਿਣਾ ਪਵੇਗਾ। ਕੇਂਦਰੀ ਮੰਤਰੀ ਨੇ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸੇ ਤਰ੍ਹਾਂ ਦੀ ਛੋਟ ਲੋਕਾਂ ਨੂੰ ਦੇਣ, ਖਾਸ ਤੌਰ ’ਤੇ ਜਿਨ੍ਹਾਂ ਪਿਛਲੇ ਗੇੜ (ਨਵੰਬਰ 2021) ਵਿਚ ਅਜਿਹਾ ਕੱਟ ਨਹੀਂ ਲਾਇਆ ਸੀ, ਉਹ ਹੁਣ ਲਾਉਣ। ਦੱਸਣਯੋਗ ਹੈ ਕਿ ਨਵੰਬਰ 2021 ਤੋਂ ਬਾਅਦ ਕਰੀਬ 25 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵੈਟ ਘਟਾਇਆ ਸੀ। ਇਸ ਤੋਂ ਬਾਅਦ ਰਿਕਾਰਡ 137 ਦਿਨਾਂ ਤੱਕ ਸਰਕਾਰੀ ਤੇਲ ਕੰਪਨੀਆਂ ਨੇ ਤੇਲ ਕੀਮਤਾਂ ਵਿਚ ਵਾਧਾ ਨਹੀਂ ਕੀਤਾ। ਇਸ ਤੋਂ ਬਾਅਦ 22 ਮਾਰਚ ਤੋਂ ਕੀਮਤਾਂ ਲਗਾਤਾਰ 16 ਦਿਨ ਤੱਕ ਵਧਦੀਆਂ ਰਹੀਆਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।