• ਐਤਃ. ਅਕਤੂਃ 1st, 2023

ਪੰਜਾਬ ‘ਚ ਵੱਧ ਰਿਹਾ ਖੁੰਖਾਰੂ ਕੁੱਤਿਆਂ ਦਾ ਕਹਿਰ | ਜਿਨ੍ਹਾਂ ਨੇ ਪਸ਼ੂਆਂ ਨੂੰ ਨਹੀਂ ਛੱਡਿਆ, ਇਨਸਾਨਾਂ ਦਾ ਕੀ ਕਰਨਗੇ ਹਾਲ

ਸਥਾਨਕ ਸ਼ਹਿਰ ਵਿੱਚ ਖੁੰਖਾਰੂ ਕੁੱਤਿਆਂ ਨੇ ਬੁਰੀ ਤਰ੍ਹਾਂ ਕਹਿਰ ਮਚਾਇਆ ਹੋਇਆ ਹੈ। ਜਿਸਦੇ ਚਲਦਿਆਂ ਆਏ ਦਿਨ ਛੋਟੇ ਬੱਚਿਆਂ, ਪਸ਼ੂਆਂ ਆਦਿ ਨੂੰ ਕੱਟਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਜਾ ਰਹੀਆਂ ਹਨ।ਪ੍ਰਸ਼ਾਸਨ ਇਸ ਗੱਲ ਤੋਂ ਬੇਫ਼ਿਕਰ ਜਾਪਦਾ ਹੈ।
ਜਿਸ ਦੇ ਚਲਦਿਆਂ ਕੱਲ ਡੇਅਰੀ ਫਾਰਮ ਦਾ ਧੰਦਾ ਕਰਦੇ ਲੱਕੀ ਸ਼ਰਮਾ ਜੋ ਪੁਰਾਣੀ ਗਊਸ਼ਾਲਾ ਰੋਡ ਤੇ ਡੇਅਰੀ ਦਾ ਕੰਮ ਕਰਦਾ ਹੈ,ਉਸ ਦੀ ਡੇਅਰੀ ਵਿਚ ਗੁਆਂਢੀਆਂ ਦੇ ਦੋ ਖੁੰਖਾਰੂ ਕੁੱਤੇ ਵੜ ਗਏ।ਜਿਨ੍ਹਾਂ ਨੇ 6 ਛੋਟੇ ਕੱਟੜੂ ਅਤੇ ਝੋਟੀਆਂ ਨੂੰ ਨੋਚ ਨੋਚ ਕੇ ਖਾਧਾ। ਜਿਨ੍ਹਾਂ ਵਿੱਚੋਂ ਤਿੰਨ ਦੀ ਕੱਲ੍ਹ ਮੌਤ ਹੋ ਗਈ।
ਇੱਥੇ ਹੀ ਬਸ ਨਹੀਂ ਅੱਜ ਸਵੇਰੇ ਤਿੰਨ ਵਜੇ ਉਹੀ ਕੁੱਤੇ ਦੁਬਾਰਾ ਫੇਰ ਉਸੇ ਡੇਅਰੀ ਫਾਰਮ ਵਿੱਚ ਵੜ ਗਏ ਅਤੇ ਤਿੰਨ ਕੱਟੀਆਂ ਨੂੰ ਹੋਰ ਨੋਚ ਕੇ ਖਾ ਗਏ ਜਿਸ ਕਾਰਨ ਪੀਡ਼ਤ ਦੀਆਂ 6 ਝੋਟੀਆਂ ਅਤੇ ਕੱਟਰੂ ਮੌਤ ਦੇ ਮੂੰਹ ਵਿੱਚ ਜਾ ਪਏ। ਇਨ੍ਹਾਂ ਕੁੱਤਿਆਂ ਨੇ ਕੱਟੜੂਆਂ ਅਤੇ ਝੋਟੀਆਂ ਦੇ ਪਿਛਵਾੜੇ ਤੱਕ ਖਾ ਲਏ ਅਤੇ ਪੂਛਾਂ, ਕੰਨ ਆਦਿ ਵੀ ਗਾਇਬ ਸਨ।
ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸ਼ਰਮਾ ਅਤੇ ਪੀਡ਼ਤ ਲੱਕੀ ਸ਼ਰਮਾ ਨੇ ਇਸ ਵਾਰੇ ਦੱਸਿਆ, ਕਿ ਸਾਡੇ ਗੁਆਂਢੀਆਂ ਦੇ ਨੇ ਦੋ ਵੱਡੇ ਕੁੱਤੇ ਪਾਲੇ ਹੋਏ ਹਨ। ਜੋ ਬਹੁਤ ਜ਼ਿਆਦਾ ਵੱਢਦੇ ਹਨ।ਜਿਨ੍ਹਾਂ ਨੂੰ ਅਸੀਂ ਕਈ ਵਾਰੀ ਕਹਿ ਦਿੱਤਾ ਕਿ ਇਨ੍ਹਾਂ ਨੂੰ ਬੰਨ੍ਹ ਕੇ ਰੱਖਿਆ ਕਰੋ, ਪ੍ਰੰਤੂ ਉਹ ਰਾਤ ਨੂੰ ਖੋਲ੍ਹ ਦਿੰਦੇ ਹਨ।ਜਿਸ ਦੇ ਚਲਦਿਆਂ ਸਾਢੇ ਛੇ ਕੱਟੜੂ,ਝੋਟੀਆਂ ਮੌਤ ਦੇ ਮੂੰਹ ਵਿੱਚ ਜਾ ਪਏ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਨ੍ਹਾਂ ਕੁਤਿਆਂ ਦੇ ਕੋਈ ਬੱਚਾ ਜਾਂ ਵਿਅਕਤੀ ਧੱਕੇ ਚੜ੍ਹ ਜਾਵੇ ਤਾਂ ਇਹ ਨੇ ਖੁੰਖਾਰੂ ਕੁੱਤੇ ਉਨ੍ਹਾਂ ਨੂੰ ਵੀ ਖਾ ਜਾਣਗੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।