ਅੰਮ੍ਰਿਤਸਰ, 8 ਫਰਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਖਿਆ ਹੈ ਕਿ ਉਨ੍ਹਾਂ ਕਦੇ ‘ਨਕਦ ਨਰਾਇਣ ਅਤੇ ਅਹੁਦਾ ਨਰਾਇਣ’ ਦੀ ਇੱਛਾ ਨਹੀਂ ਰੱਖੀ ਸੀ। ਉਹ ਸਿਰਫ ਪੰਜਾਬ ਵਾਸੀਆਂ ਦੀ ਸੇਵਾ ਕਰਨ ਅਤੇ ਪੰਜਾਬ ਨੂੰ ਬਦਲਣ ਦੀ ਇੱਛਾ ਰਖਦੇ ਹਨ ਤੇ ਇਸ ਬਦਲਾਅ ਲਈ ਉਨ੍ਹਾਂ ਦੀ ਜੰਗ ਜਾਰੀ ਰਹੇਗੀ। ਇਹ ਪ੍ਰਗਟਾਵਾ ਅੱਜ ਉਨ੍ਹਾਂ ਆਪਣੇ ਹਲਕੇ ਅੰਮ੍ਰਿਤਸਰ ਪੂਰਬੀ ਵਿਚ ਚੋਣ ਪ੍ਰਚਾਰ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਕੀਤਾ।