ਕਾਰਗਿਲ ਯੁੱਧ ਦੀ ਯਾਦ ਵਿੱਚ ਕਾਰਗਿਲ ਵਿਜੇ ਦਿਵਸ ਜਿਲਾ ਗੁਰਦਾਸਪੁਰ ਦੇ ਦੀਨਾਨਗਰ ਵਿਖੇ ਮਨਾਇਆ ਗਿਆ ਜਿਸ ਵਿੱਚ ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਚੇਅਰਮੇਨ ਮਨਿੰਦਰਜੀਤ ਸਿੰਘ ਬਿੱਟਾ ਨੇ ਖਾਸ ਤੌਰ ਸ਼ਿਰਕਤ ਕਰਦੇ ਹੋਏ ਜਿਥੇ ਇਸ ਯੁੱਧ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਜਵਾਨਾਂ ਨੂੰ ਨਮਨ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਓਥੇ ਹੀ ਇਸ ਯੁੱਧ ਦੀ ਜਿੱਤ ਦਾ ਸਿਹਰਾ ਆਪਣੀਆਂ ਫੌਜਾਂ ਦੇ ਜਵਾਨਾਂ ਦੀ ਬਹਾਦੁਰੀ ਦੇ ਸਿਰ ਦਿੱਤਾ ਅਤੇ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿੱਟਾ ਨੇ ਜਿਥੇ ਭਾਰਤ ਦੇ ਤਿੰਨੇ ਸੈਨਾਵਾਂ ਦੀ ਜਮ ਕੇ ਤਾਰੀਫ ਕੀਤੀ ਓਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਕਿਹਾ ਕਿ ਨਰਿੰਦਰ ਮੋਦੀ ਨੇ ਜਦੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਉਦੋਂ ਮੋਦੀ ਨੇ ਪਾਕਿਸਤਾਨ ਨਾਲ ਭਾਈਚਾਰਕ ਸਾਂਝ ਵਧਾਉਣ ਦੀ ਨੀਯਤ ਨਾਲ ਪਾਕਿਸਤਾਨ ਦੀ ਫੇਰੀ ਲਗਾਈ ਸੀ ਪਰ ਪਾਕਿਸਤਾਨ ਨੇ ਤੋਹਫੇ ਵਜੋਂ ਭਾਰਤ ਦੀ ਪਿੱਠ ਵਿੱਚ ਛੁਰਾ ਮਾਰਦੇ ਹੋਏ ਪਠਾਨਕੋਟ ਅਤੇ ਦੀਨਾਨਗਰ ਆਤੰਕੀ ਹਮਲਾ ਕਰਵਾਇਆ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਦੇ ਵੀ ਪਾਕਿਸਤਾਨ ਦੇ ਨਾਲ ਅੱਜ ਕੋਈ ਗੱਲਬਾਤ ਨਹੀ ਕੀਤੀ ਸਾਨੂ ਮਾਣ ਹੈ ਆਪਣੀਆਂ ਭਾਰਤੀ ਫੌਜਾਂ ਤੇ ਜਿਹਨਾਂ ਨੇ ਭਾਰਤ ਦੀਆਂ ਸਰਹੱਦਾਂ ਨੂੰ ਬਾਖੂਬੀ ਸੰਭਾਲਿਆ ਹੋਇਆ ਹੈ
ਓਥੇ ਹੀ ਜਦੋ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬਿੱਟਾ ਨੂੰ ਸਵਾਲ ਪੁੱਛਿਆ ਗਿਆ ਤਾਂ ਬਿੱਟਾ ਨੇ ਕਿਹਾ ਕਿ ਸਿੱਖ ਕੌਮ ਦੇ ਗੁਰੂ ਮਹਾਰਾਜ ਨੇ ਸਿੱਖ ਕੌਮ ਇਸ ਲਈ ਥਾਪੀ ਸੀ ਤਾਂ ਕੇ ਸਿੱਖ ਦੁਨੀਆ ਵਿੱਚ ਵਿਚਰ ਕੇ ਇਨਸਾਨੀਅਤ ਦੀ ਹਰ ਤਰ੍ਹਾਂ ਮਦਦ ਕਰੇ ਪਰ ਸਾਡੇ ਕੁਝ ਸਿੱਖ ਬੰਦੀ ਸਿੰਘਾਂ ਦੇ ਨਾਮ ਤੇ ਮੌਤ ਦੇ ਸੌਦਾਗਰਾਂ ਸੰਗਤ ਦੇ ਦਾਨ ਦਾ ਪੈਸਾ ਖਰਚ ਕੇ ਜੇਲ੍ਹਾਂ ਤੋਂ ਬਾਹਰ ਲਿਆਉਣ ਚਾਹ ਰਹੇ ਹਨ ਅਤੇ ਇਸ ਵਾਸਤੇ ਦਾਨ ਦਾ ਪੈਸਾ ਵਕੀਲਾਂ ਨੂੰ ਮੋਟੀ ਰਕਮ ਦੇ ਤੌਰ ਤੇ ਦਿੱਤਾ ਜਾ ਰਿਹਾ ਹੈ ਇਕ ਵਾਰ ਤਾਂ ਬਿੱਟਾ ਬੰਦੀ ਸਿੰਘਾਂ ਦੀ ਰਿਹਾਈ ਦੇ ਸਵਾਲ ਤੇ ਪੱਤਰਕਾਰਾਂ ਨਾਲ ਵੀ ਉਲਝਦੇ ਹੋਏ ਬਹਿਸਬਾਜ਼ੀ ਵਿੱਚ ਪੈ ਗਏ
ਓਥੇ ਹੀ ਬਿੱਟਾ ਨੇ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ ਭਗਤ ਸਿੰਘ ਤੇ ਕੀਤੀ ਟਿੱਪਣੀ ਤੇ ਕਿਹਾ ਸਿਮਰਨਜੀਤ ਸਿੰਘ ਮਾਨ ਦੀ ਉਮਰ ਹੋ ਗਈ ਹੈ ਓਹਨਾਂ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਸਿੱਖ ਅਜਾਇਬ ਘਰ ਵਿਚੋਂ ਭਗਤ ਸਿੰਘ ਦੀ ਫੋਟੋ ਹਟਾਉਣ ਦੀ ਟਿੱਪਣੀ ਤੇ ਬਿੱਟਾ ਨੇ ਕਿਹਾ ਕਿ ਜਿਥੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਹਟਾਉਣੀ ਹੈ ਓਥੇ ਹੀ ਬਾਕੀ ਸ਼ਹੀਦਾਂ ,,,ਯੋਧਿਆਂ ਅਤੇ ਸੁਰਵੀਰਾਂ ਦੀਆਂ ਵੀ ਤਸਵੀਰਾਂ ਵੀ ਹਟਾ ਦੇਣੀਆਂ ਚਾਹੀਦੀਆਂ ਹਨ ਅਤੇ ਉਥੇ ਐਸੇ ਮੌਤ ਦੇ ਸੌਦਾਗਰਾਂ ਦੀਆਂ ਤਸਵੀਰਾਂ ਲਗਾ ਕੇ ਓਹਨਾਂ ਦਾ ਇਤਿਹਾਸ ਲਿਖ ਦੇਣਾ ਚਾਹੀਦਾ ਹੈ ਕੇ ਇਹਨਾਂ ਮੌਤ ਦੇ ਸੌਦਾਗਰਾਂ ਨੇ ਕਿੰਨੇ ਮਾਸੂਮ ਅਤੇ ਬੇਦੋਸ਼ੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਓਥੇ ਹੀ ਬਿੱਟਾ ਨੇ ਆਤੰਕਵਾਦੀ ਅਤੇ ਗੈਂਗਸਟਰਾਂ ਨੂੰ ਬਰਾਬਰ ਕਿਹਾ ਅਤੇ ਕਿਹਾ ਕਿ ਇਨ੍ਹਾਂ ਨੂੰ ਭਾਰਤੀ ਸੰਵਿਧਾਨ ਮੁਤਾਬਿਕ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ