ਪਠਾਨਕੋਟ, 27 ਜੂਨ, 2022: ਪਠਾਨਕੋਟ ਦੇ ਮਿਰਥਲ ਸਥਿਤ ਫ਼ੌਜੀ ਕੈਂਪ ਵਿਚ ਇਕ ਫੌਜੀ ਜਵਾਨ ਨੇ ਆਪਣੇ ਦੋ ਸਾਥੀ ਗੋਲੀਆਂ ਨਾਲ ਭੁੰਨ ਸੁੱਟੇ। ਗੋਲੀਆਂ ਮਾਰਨ ਮਗਰੋਂ ਮੁਲਜ਼ਮ ਆਪ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਕਾਰਨ ਕੈਂਪ ਵਿਚ ਭਗਦੜ ਮੱਚ ਗਈ ਤੇ ਸਹਿਮ ਦਾ ਮਾਹੌਲ ਬਣ ਗਿਆ। ਗੋਲੀਆਂ ਚਲਾਕੇ ਭੱਜੇ ਨੌਜਵਾਨ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
Read More : https://aveenews.com/wp-content/uploads/2022/06/779811-firing-082418.jpg