• ਸ਼ੁੱਕਰਵਾਰ. ਸਤੰ. 22nd, 2023

ਫੌਜੀ ਬਣਿਆਂ 10 ਮਹੀਨਿਆਂ ਦੀ ਮਾਸੂਮ ਧੀ ਦਾ ਕਾਤਿਲ | ਘਰੇਲੂ ਕਲੇਸ਼ ਦੇ ਚਲਦੇ ਧੀ ਨੂੰ ਫਰਸ਼ ਤੇ ਸੁੱਟ ਕੇ ਦਿੱਤੀ ਮੌ+ਤ

https://youtu.be/Loi7_l22-j8

ਸ੍ਰੀ ਮੁਕਤਸਰ ਸਾਹਿਬ ਤੋਂ ਬੇਹੱਦ ਦੂਖ ਦਾਇਕ ਖਬਰ ਸਾਹਮਣੇ ਆਈ ਹੈ , ਜਿੱਥੇ ਰਣਜੀਤਗੜ੍ਹ ਪਿੰਡ ‘ਚ ਪਿਤਾ ਨੇ ਪਤਨੀ ਦੇ ਨਾਲ ਝਗੜੇ ਕਾਰਨ ਆਪਣੀ 10 ਮਹੀਨਿਆਂ ਦੀ ਮਾਸੂਮ ਧੀ ਨੂੰ ਫਰਸ਼ ’ਤੇ ਸੁੱਟ ਕੇ ਜਾਨੋਂ ਮਾਰ ਦਿੱਤਾ।
ਜਾਣਕਾਰੀ ਅਨੁਸਾਰ ਅੰਬਾਲਾ ਕੈਂਟ ਮੁੱਖ ਦੋਸ਼ੀ ਤਾਇਨਾਤ ਫ਼ੌਜੀ ਸਤਨਾਮ ਸਿੰਘ ਦਾ ਵਿਆਹ ਡੇਢ ਸਾਲ ਪਹਿਲਾਂ (ਫਿਰੋਜ਼ਪੁਰ) ਨਿਵਾਸੀ ਅਮਨਦੀਪ ਕੌਰ ਨਾਲ ਹੋਇਆ ਸੀ।

ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਸਤਨਾਮ, ਉਸ ਦੇ ਮਾਤਾ-ਪਿਤਾ ਅਮਨਦੀਪ ਕੌਰ ਦੇ ਚਰਿੱਤਰ ’ਤੇ ਸ਼ੱਕ ਕਰਨ ਲੱਗੇ ਤੇ ਉਨ੍ਹਾਂ ਨੇ ਅਮਨਦੀਪ ਨੂੰ ਘਰੋਂ ਕੱਢ ਦਿੱਤਾ। ਅਤੇ ਅਮਨਦੀਪ ਕੌਰ ਉਸ ਸਮੇਂ ਗਰਭਵਤੀ ਸੀ।
ਸਮਾਂ ਲੰਘਦੇ ਹੀ ਦੋਨੌ ਪਰਿਵਾਰ ਦੇ ਮੈਬਰਾਂ ਨੇ ਇਕੱਠੇ ਹੋ ਕੇ ਅਮਨਦੀਪ ਅਤੇ ਸਤਨਾਮ ਸਿੰਘ ਨੂੰ ਦੁਬਾਰਾ ਘਰ ਵਸਾਉਣ ਲਈ ਸਹਿਮਤ ਕਰਵਾਇਆ । ਪਰ ਸਤਨਾਮ ਦੇ ਕੁਝ ਪਰਿਵਾਰਿਕ ਮੈਬਰਾਂ ਵੱਲੋ ਉਸਨੂੰ ਤਾਅਨੇ ਦੇਣੇ ਸ਼ੁਰੂ ਕਰ ਦਿੱਤੇ । ਤੇ ਅਚਾਨਕ ਘਰ ‘ਚ ਕਿਸੇ ਗੱਲ ਨੂੰ ਲੈ ਕੇ ਕਲੇਸ਼ ਅੇਨਾ ਵੱਧ ਗਿਆ ਕਿ

ਪਿਤਾ ਨੇ ਪਤਨੀ ਦੇ ਨਾਲ ਝਗੜੇ ਕਾਰਨ ਕੇਵਲ 10 ਮਹੀਨਿਆਂ ਦੀ ਮਾਸੂਮ ਧੀ ਨੂੰ ਫਰਸ਼ ’ਤੇ ਸੁੱਟ ਕੇ ਜਾਨੋਂ ਮਾਰ ਦਿੱਤਾ। ਇਸ ਮਾਮਲੇ ‘ਚ ਦੋਸ਼ੀ ਦੇ ਮਾਤਾ-ਪਿਤਾ ਦਾ ਨਾਂ ਵੀ ਸ਼ਾਮਲ ਹੈ, ਜਿਨ੍ਹਾਂ ਖ਼ਿਲਾਫ਼ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਕਤਲ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਬੱਚੀ ਦਾ ਪਿਤਾ ਮੁੱਖ ਦੋਸ਼ੀ ਫ਼ਰਾਰ ਹੈ, ਜਦੋਂਕਿ ਪੁਲਸ ਨੇ ਦੋਸ਼ੀ ਦੇ ਪਿਤਾ ਨੂੰ ਕਾਬੂ ਕਰ ਲਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।