ਨਵੀਂ ਦਿੱਲੀ, 3 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰੀ ਬਜਟ ਗਰੀਬਾਂ, ਮੱਧ ਵਰਗ ਤੇ ਨੌਜਵਾਨਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਮਗਰੋਂ ਕੁੱਲ ਆਲਮ ਵੱਡੇ ਬਦਲਾਅ ਦੇ ਕੰਢੇ ਖੜ੍ਹਾ ਹੈ ਤੇ ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਭਾਰਤ ਤੇਜ਼ ਰਫ਼ਤਾਰ ਨਾਲ ਤਬਦੀਲੀਆਂ ਲਿਆਵੇ ਤਾਂ ਕਿ ਆਤਮਨਿਰਭਰ ਰਾਸ਼ਟਰ ਵਜੋਂ ਉਭਰ ਸਕੇ।