ਬਠਿੰਡਾ, 29 ਅਪਰੈਲ
ਬਠਿੰਡਾ ਦੇ ਭਗਤਾ ਭਾਈ ਬੱਸ ਸਟੈਂਡ ਵਿੱਚ ਬੀਤੀ ਦੇਰ ਰਾਤ ਨਿੱਜੀ ਕੰਪਨੀ ਦੀਆਂ ਤਿੰਨ ਬੱਸਾਂ ਨੂੰ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ। ਇਸ ਕਾਰਨ ਕੰਡਕਟਰ ਦੀ ਮੌਤ ਹੋ ਗਈ ਪਰ ਮੌਤ ਬਾਰੇ ਹਾਲੇ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਸੂਤਰਾਂ ਨੇ ਦੱਸਿਆ ਕਿ ਅੱਗ ਕਾਰਨ ਮਾਲਵਾ ਬੱਸ ਸਰਵਿਸ ਦੀਆਂ 2 ਅਤੇ ਗੋਲਡਨ ਬੱਸ ਸਰਵਿਸ ਦੀ ਮਿੰਨੀ ਬੱਸ ਸੜੀਆਂ ਹਨ।