• ਐਤਃ. ਫਰ. 5th, 2023

ਬਰਨਾਲਾ: ਪਿੰਡ ਚੀਮਾ ਦੇ ਘਰ ’ਚ ਦਾਖਲ ਹੋ ਕੇ ਮਾਲਕ ਦੀ ਲੱਤ ਤੋੜੀ, ਤਿੰਨ ਮਹੀਨੇ ਪਹਿਲਾਂ ਪੀੜਤ ਦੀ ਪਤਨੀ ਦੀਆਂ ਬਾਹਾਂ ਤੋੜ ਗਏ ਸਨ ਹਮਲਾਵਰ

Barnala

ਬਰਨਾਲਾ (ਟੱਲੇਵਾਲ ), 13 ਮਾਰਚ

ਪਿੰਡ ਚੀਮਾ ਵਿੱਚ ਅੱਜ ਤੜਕਸਾਰ ਘਰ ਵਿਚ ਦਾਖ਼ਲ ਹੋ ਕੇ ਹਮਲਾਵਰਾਂ ਨੇ ਘਰ ਦੇ ਮਾਲਕ ਦੀ ਲੱਤ ਤੋੜ ਦਿੱਤੀ। ਹਮਲਾਵਰਾਂ ਵੱਲੋਂ ਤਿੰਨ ਮਹੀਨੇ ਪਹਿਲਾਂ ਜ਼ਖ਼ਮੀ ਦੀ ਘਰਵਾਲੀ ਦੀਆਂ ਬਾਹਾਂ ਤੋੜ ਦਿੱਤੀਆਂ ਸਨ। ਪੁਲੀਸ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਕਾਰਨ ਅੱਜ ਦੂਜੀ ਵਾਰ ਪਰਿਵਾਰ ’ਤੇ ਹਮਲਾ ਕੀਤਾ ਗਿਆ। ਸਾਬਕਾ ਸਰਪੰਚ ਗੁਰਵਿੰਦਰ ਸਿੰਘ ਅਤੇ ਤੇਗਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੰਡ ਦੇ ਬਿੰਦਰ ਸਿੰਘ ਦੇ ਘਰ ਵਿੱਚ ਦਾਖਲ ਹੋ ਕੇ ਦੋ ਤਿੰਨ ਹਮਲਾਵਰਾਂ ਨੇ ਤਲਵਾਰਾਂ ਨਾਲ ਉਸ ਦੀ ਲੱਤ ’ਤੇ ਅੰਨੇਵਾਹ ਵਾਰ ਕੀਤੇ , ਜਿਸ ਨਾਲ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਲਿਜਾਇਆ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।