• ਐਤਃ. ਮਈ 28th, 2023

ਬਿਜਲੀ ਮੰਤਰਾਲੇ ਦੀਆਂ ਹਦਾਇਤਾਂ ਨਾਲ ਪੰਜਾਬ ਨੂੰ ਆਵੇਗਾ ਸਾਹ

Punjab Electricity Crisis

ਚੰਡੀਗੜ੍ਹ, 7 ਮਈ

ਕੇਂਦਰੀ ਬਿਜਲੀ ਮੰਤਰਾਲੇ ਨੇ ਬਿਜਲੀ ਸੰਕਟ ਨਾਲ ਨਜਿੱਠਣ ਲਈ ਵਿਦੇਸ਼ੀ ਕੋਲੇ ’ਤੇ ਚੱਲਣ ਵਾਲੇ ਤਾਪ ਬਿਜਲੀ ਘਰਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਲਈ ਐਮਰਜੈਂਸੀ ਹਦਾਇਤਾਂ ਦਿੱਤੀਆਂ ਹਨ। ਕੇਂਦਰੀ ਊਰਜਾ ਮੰਤਰਾਲੇ ਦੇ ਇਸ ਫ਼ੈਸਲੇ ਨਾਲ ਪੰਜਾਬ ਨੂੰ ਰਾਹਤ ਮਿਲੇਗੀ ਕਿਉਂਕਿ ਟਾਟਾ ਮੁੰਦਰਾ ਥਰਮਲ ਪਲਾਂਟ (ਗੁਜਰਾਤ) ਵੱਲੋਂ ਪੰਜਾਬ ਨੂੰ ਬਿਜਲੀ ਸਮਝੌਤੇ ਮੁਤਾਬਿਕ 475 ਮੈਗਾਵਾਟ ਬਿਜਲੀ ਸਪਲਾਈ ਸਤੰਬਰ 2021 ਤੋਂ ਦੇਣੀ ਬੰਦ ਕੀਤੀ ਹੋਈ ਹੈ। ਉਪਰੋਕਤ ਹਦਾਇਤਾਂ ਨਾਲ ਪੰਜਾਬ ਲਈ ਹੁਣ ਰਾਹ ਖੁੱਲ੍ਹ ਗਿਆ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਬਿਜਲੀ ਐਕਟ-2003 ਦੀ ਧਾਰਾ 11 ਤਹਿਤ ਮੌਜੂਦਾ ਐਮਰਜੈਂਸੀ ਵਾਲੇ ਹਾਲਾਤ ਦੇ ਮੱਦੇਨਜ਼ਰ ਸਖ਼ਤ ਹਦਾਇਤਾਂ ਦਿੱਤੀਆਂ ਹਨ ਜਿਨ੍ਹਾਂ ਤਹਿਤ ਵਿਦੇਸ਼ੀ ਕੋਲੇ ’ਤੇ ਚੱਲਣ ਵਾਲੇ ਸਾਰੇ ਤਾਪ ਬਿਜਲੀ ਘਰ ਹੁਣ ਪੂਰੀ ਸਮਰੱਥਾ ਨਾਲ ਚੱਲ ਸਕਣਗੇ। ਵਿਦੇਸ਼ੀ ਕੋਲੇ ਵਾਲੇ ਥਰਮਲਾਂ ਦੀ ਸਮਰੱਥਾ 17,600 ਮੈਗਾਵਾਟ ਹੈ ਜਦੋਂ ਕਿ ਇਨ੍ਹਾਂ ’ਚੋਂ ਸਿਰਫ਼ 10 ਹਜ਼ਾਰ ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।