• ਸੋਮ.. ਜੂਨ 5th, 2023

ਬਿਹਾਰ ਤੋਂ ਵੱਡੀ ਖਬਰ ਇੱਥੋਂ ਦੇ ਮਧੁਬਨੀ ਸਟੇਸ਼ਨ ‘ਤੇ ਖੜੀ ਸੁਤੰਤਰਤਾ ਸੇਨਾਨੀ ਐਕਸਪ੍ਰੈਸ ਦੇ ਤਿੰਨ ਖਾਲੀ ਡੱਬਿਆਂ ਵਿੱਚ ਅਚਾਨਕ ਲੱਗ ਗਈ ਅੱਗ

Bynews

ਫਰ. 19, 2022
ਬਿਹਾਰ ਤੋਂ ਵੱਡੀ ਖਬਰ

ਇੱਥੋਂ ਦੇ ਮਧੁਬਨੀ ਸਟੇਸ਼ਨ ‘ਤੇ ਖੜੀ ਸੁਤੰਤਰਤਾ ਸੇਨਾਨੀ ਐਕਸਪ੍ਰੈਸ ਦੇ ਤਿੰਨ ਖਾਲੀ ਡੱਬਿਆਂ ਵਿੱਚ ਅਚਾਨਕ ਅੱਗ ਲੱਗ ਗਈ ਏ । ਅੱਗ ਨਾਲ ਦਹਿਕ ਰਹੀ ਗੱਡੀ ਦੀਆ ਤਸਵੀਰਾਂ ਤੁਸੀ ਦੇਖ ਸਕਦੇ ਓ ..ਤੁਸੀ ਦੇਖ ਸਕਦੇ ਓ ਕਿਸ ਤਰ੍ਹਾਂ ਡੱਬਿਆਂ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆ ਨੇ … ਧੂੰਏਂ ਨਾਲ ਪੂਰਾ ਸਟੇਸ਼ਨ ਪਰਿਸਰ ਭਰ ਗਿਆ ਏ। ਹਾਲਾਂਕਿ ਇਸ ਅੱਗ ਕਾਰਨ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਏ । ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਏ। ਦੱਸਣਯੋਗ ਗੱਲ ਇਹ ਏ ਕਿ ਸੁਤੰਤਰਤਾ ਸੇਨਾਨੀ ਐਕਸਪ੍ਰੈਸ ਜੈਨਗਰ ਤੋਂ ਰਵਾਨਾ ਹੋ ਕੇ ਨਵੀਂ ਦਿੱਲੀ ਜਾਂਦੀ ਏ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।