• ਸ਼ੁੱਕਰਵਾਰ. ਸਤੰ. 29th, 2023

ਬੰਦੀ ਸਿੰਘਾਂ ਦੀ ਰਿਹਾਈ ਲਈ ਮੁੰਹਿਮ ਕੀਤੀ ਗਈ ਤੇਜ਼ | ਕਾਲੀਆਂ ਪੱਗਾਂ ਬੰਨ੍ਹ SGPC ਵੀ ਉਤਰੀ ਸੜਕਾਂ ‘ਤੇ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਜ਼ਿਲ੍ਹਾ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਐੱਸਜੀਪੀਸੀ ਦੇ ਮੁਲਾਜ਼ਮ ਸਵੇਰੇ 10 ਵਜੇ ਤੋਂ ਲਗਾਤਰ ਪਲਾਜਾ ਵਿਚ ਇਕੱਠੇ ਹੋ ਕੇ ਤੇ ਕਾਲੀਆਂ ਪਗੜੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ।ਇਸ ਤੋਂ ਬਾਅਦ ਕਮੇਂਟੀ ਮੈਬਰਾ ਵੱਲੋਂ ਪੈਦਲ ਮਾਰਚ ਡੀਸੀ ਦਫਤਰ ਵੱਲ ਕੀਤਾ ਜਾਵੇਗਾ , ਜਿਥੇ ਡੀਸੀ ਅੰਮ੍ਰਿਤਸਰ ਨੂੰ ਮੈਮੋਰੰਡਮ ਸੌਂਪਿਆ ਜਾਵੇਗਾ।

ਐੱਸਜੀਪੀਸੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਮੇਟੀ ਦਾ ਗਠਨ ਕੀਤਾ ਹੋਇਆ ਹੈ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਵੀ ਮੰਗਿਆ ਸੀ ਪਰ ਅਜੇ ਤੱਕ ਕਿਸੇ ਵੀ ਦਫਤਰ ਤੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ।
ਜਿਥੇ ਇਕ ਪਾਸੇੇ ਭਾਰਤ ਅਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਉਤਸਵ ਮਨਾਉਣ ਦੀ ਤਿਆਰੀ ਵਿਚ ਹੈ, ਉਥੇ ਹੀ ਐੱਸਜੀਪੀਸੀ ਮੈਂਬਰਾ ਨੇ 13 ਤੋਂ 15 ਅਗਸਤ ਨੂੰ ਬੰਦੀ ਸਿੱਖਾਂ ਲਈ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।