ਬਰਨਾਲਾ , 24 ਮਾਰਚ
‘ਰਾਜ ਸਭਾ ‘ਚ ਗੈਰ ਪੰਜਾਬੀ ਭੇਜ ਕੇ ਕੇਜਰੀਵਾਲ ਨੇ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ’ , ‘ਰਾਜ ਸਭਾ ’ਚ ਪੰਜਾਬ ਦੇ ਵਕੀਲ ਨਾ ਹੋਣਗੇ ਤੇ ਸੂਬੇ ਦੇ ਹਿੱਤਾਂ ਦੀ ਲੜਾਈ ਕੌਣ ਲੜੇਗਾ’ |
ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਐਲਾਨੇ ਉਮੀਦਵਾਰਾਂ ਦੇ ਨਾਵਾਂ ਉਤੇ ਵਿਵਾਦ ਭਖ ਗਿਆ ਏ। ਵਿਰੋੇਧੀ ਧਿਰਾਂ ਨੇ ਦੋਸ਼ ਲਾਇਆ ਏ ਕਿ ਆਮ ਆਦਮੀ ਨੇ ਪੰਜਾਬੀਆਂ ਦਾ ਹੱਕ ਖੋਹ ਕੇ ਦਿੱਲੀ ਵਾਲਿਆਂ ਨੂੰ ਅਹੁਦੇ ਸੌਂਪ ਦਿੱਤੇ ਨੇ । ਅਕਾਲੀ ਆਗੂ ਸੰਤ ਬਲਬੀਰ ਸਿੰਘ ਘੁੰਨਸ ਨੇ ਇਸ ਉਤੇ ਸਖਤ ਇਤਰਾਜ਼ ਜਤਾਇਆ ਏ। ਉਨ੍ਹਾਂ ਕਿਹਾ ਕਿ ਰਾਜ ਸਭਾ ‘ਚ ਗੈਰ ਪੰਜਾਬੀ ਭੇਜ ਕੇ ਕੇਜਰੀਵਾਲ ਨੇ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ। ਉਨ੍ਹਾਂ ਕਿਹਾ ਕਿ ਜੇ ਰਾਜ ਸਭਾ ਚ ਪੰਜਾਬ ਦੇ ਵਕੀਲ ਨਾ ਹੋਣਗੇ ਤੇ ਸੂਬੇ ਦੇ ਹਿੱਤਾਂ ਦੀ ਲੜਾਈ ਕੌਣ ਲੜੇਗਾ। ਕੇਜਰੀਵਾਲ ਆਪਣੇ ਫੈਸਲੇ ਉਤੇ ਮੁੜ ਵਿਚਾਰ ਕਰਨ।