ਲੁਧਿਆਣਾ ਦੇ ਪਿੰਡ ਥਰੀਕੇ ਦੇ ਵਿੱਚ ਦੀਪ ਸਿੱਧੂ ਦੀ ਅੰਤਿਮ ਅਰਦਾਸ ਹੋਈ ਏ । ਇਸ ਦੌਰਾਨ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ….ਇਸ ਮੌਕੇ ਦੀਪ ਸਿੱਧੂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਉਨ੍ਹਾਂ ਦੇ ਕਈ ਚਾਹੁਣ ਵਾਲੇ ਫ਼ਿਲਮਾਂ ’ਚ ਕੰਮ ਕਰਨ ਵਾਲੇ ਕਲਾਕਾਰ ਵੀ ਮੌਜੂਦ ਰਗਹੇ ….। ਹਾਲਾਂਕਿ ਦੀਪ ਸਿੱਧੂ ਦੇ ਅੰਤਿਮ ਅਰਦਾਸ ਤੇ ਭੋਗ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਪਾਏ ਜਾ ਰਹੇ ਨੇ, ਪਰ ਲੁਧਿਆਣਾ ਦੇ ਵਿਚ ਹੀ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਭਰਾ ਦੇ ਘਰ ਵੀ ਦੀਪ ਸਿੱਧੂ ਦੀ ਅੰਤਮ ਅਰਦਾਸ ਦੀਆਂ ਰਸਮਾਂ ਨਿਭਾਈਆਂ ਗਈਆਂ ਨੇ। ਦੀਪ ਸਿੱਧੂ ਦੇ ਪਰਿਵਾਰ ਨੇ ਦੱਸਿਆ ਕਿ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋਏ ਨੇ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਅਜਿਹੀ ਸ਼ਖ਼ਸੀਅਤ ਸੀ ਜਿਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ
#DeepSidhu #DeepSidhuAntimArdasLive #DeepSidhuAntimArdas
ਭਰਾ ਦੇ ਘਰ ਪਾਇਆ ਗਿਆ ਦੀਪ ਸਿੱਧੂ ਦਾ ਭੋਗ

