ਸੰਸਦ ਮੈਂਬਰ ਗੁਰਜੀਤ ਔਜਲਾ ਨੇ ਹਾਲ ਹੀ ਵਿੱਚ ਪੰਜਾਬ ਦੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਨਸ਼ਿਆਂ ਦੇ ਕਾਰੋਬਾਰ ਵਿਚ ਵੱਡੀਆਂ ਮੱਛੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਏ। ਉਨ੍ਹਾਂ ਕਿਹਾ ਕਿ ਵੱਡੀਆਂ ਮੱਛੀਆਂ ਖਿਲਾਫ਼ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਕਾਰਵਾਈ ਨਹੀਂ ਕੀਤੀ ਤਾਂ ਡੀੌਜੀਪੀ ਦਫ਼ਤਰ ਬਾਹਰ ਧਰਨੇ ਉਤੇ ਬੈਠ ਜਾਣਗੇ ..ਔਜਲਾ ਦੀ ਇਸ ਚਿਤਾਵਨੀ ਪਿੱਛੋਂ ਵਿਰੋਧੀ ਧਿਰਾਂ ਨੇ ਵੱਡੇ ਸਵਾਲ ਖੜ੍ਹੇ ਕੀਤੇ ਨੇ।
ਵਿਰੋਧੀ ਧਿਰਾਂ ਦਾ ਕਹਿਣਾ ਏ ਕਿ ਪੰਜਾਬ ਵਿਚ ਪਿਛਲੇ ਪੰਜ ਸਾਲਾਂ ਤੋਂ ਕਾਂਗਰਸ ਦੀ ਸਰਕਾਰ ਏ ਤੇ ਹੁਣ ਸੱਤਾ ਦੇ ਪੰਜ ਸਾਲ ਪੂਰੇ ਹੋਣ ਪਿੱਛੋਂ ਇਸੇ ਪਾਰਟੀ ਦਾ ਸੀਨੀਅਰ ਆਗੂ ਆਖ ਰਿਹਾ ਏ ਕਿ ਸ਼ਰੇਆਮ ਨਸ਼ਾ ਵਿਕ ਰਿਹਾ ਏ ਤੇ ਸਖਤ ਕਾਰਵਾਈ ਨਾ ਹੋਣ ਬਾਰੇ ਦੋਸ਼ ਲਾ ਰਿਹਾ ਏ। ਭਾਜਪਾ ਆਗੂ ਪਰਦੀਪ ਸਿੰਘ ਭੁੱਲਰ ਨੇ ਆਖਿਆ ਏ ਕਿ ਨਸ਼ਿਆਂ ਖਿਲਾਫ ਕਾਰਵਾਈ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਆਖਣਾ ਚਾਹੀਦਾ ਏ, ਨਾ ਕਿ ਪੰਜਾਬ ਦੇ ਡੀਜੀਪੀ ਨੂੰ ਚਿਤਾਵਨੀ ਦੇਣੀ ਚਾਹੀਦੀ ਏ।
ਭਾਜਪਾ ਆਗੂ ਨੇ ਔਜਲਾ ਤੋਂ ਪੁੱਛੇ ਵੱਡੇ ਸਵਾਲ

