ਨਵੀਂ ਦਿੱਲੀ, 3 ਮਾਰਚ
ਭਾਰਤ ਵਿੱਚ ਰੂਸ ਦੇ ਨਾਮਜ਼ਦ ਰਾਜਦੂਤ ਡੈਨਿਸ ਅਲੀਪੋਵ ਨੇ ਅੱਜ ਕਿਹਾ ਕਿ ਉਹ ਯੂਕਰੇਨ ਦੇ ਖਾਰਕੀਵ, ਸੂਮੀ ਤੇ ਜੰਗ ਦੀ ਮਾਰ ਹੇਠ ਆਏ ਹੋਰਨਾਂ ਇਲਾਕਿਆਂ ’ਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਰੂਸੀ ਇਲਾਕੇ ਤੱਕ ਸੁਰੱਖਿਅਤ ਲਾਂਘਾ ਦੇਣ ਲਈ ‘ਗਲਿਆਰਾ’ ਬਣਾਉਣ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਆਸ ਹੈ ਕਿ ਇਹ ਯੋਜਨਾ ਛੇਤੀ ਅਮਲ ਵਿੱਚ ਆ ਜਾਵੇਗੀ। ਅਲੀਪੋਵ ਨੇ ਕਿਹਾ ਕਿ ਰੂਸ ਖਾਰਕੀਵ ਸ਼ਹਿਰ ਵਿੱਚ ਗੋਲਾਬਾਰੀ ਦੌਰਾਨ ਮਾਰੇ ਗਏ ਭਾਰਤੀ ਮੈਡੀਕਲ ਵਿਦਿਆਰਥੀ ਨਾਲ ਜੁੜੇ ਮਾਮਲੇ ਦੀ ਜਾਂਚ ਵੀ ਕਰੇਗਾ।