ਵਾਸ਼ਿੰਗਟਨ, 12 ਅਪਰੈਲ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤ ਵਿੱਚ ਹਾਲ ਹੀ ਵਿੱਚ ‘ਵਾਪਰੀਆਂ ਘਟਨਾਵਾਂ’ ਸਣੇ ਮਨੁੱਖੀ ਅਧਿਕਾਰਾਂ ਦੀਆਂ ਵਧ ਰਹੀਆਂ ਉਲੰਘਣਾਵਾਂ ਉੱਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਜ਼ੋਰ ਦੇ ਆਖਿਆ ਕਿ ਅਮਰੀਕਾ ਆਪਣੇ ਭਾਰਤੀ ਭਾਈਵਾਲਾਂ, ਜਿਨ੍ਹਾਂ ਨਾਲ ਉਹ ਜਮਹੂਰੀ ਕਦਰਾਂ ਕੀਮਤਾਂ ਸਾਂਝੀਆਂ ਕਰਦਾ ਹੈ, ਨਾਲ ਨਿਯਮਤ ਸੰਵਾਦ ਰਚਾਉਂਦਾ ਹੈ। ਬਲਿੰਕਨ ਨੇ ਇਹ ਟਿੱਪਣੀਆਂ ਰੱਖਿਆ ਮੰਤਰੀ ਲੌਇਡ ਅਸਟਿਨ ਅਤੇ ਭਾਰਤ ਦੇ ਆਪਣੇ ਹਮਰੁਤਬਾਵਾਂ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੰਤਰੀ ਪੱਧਰ ਦੀ ‘2+2’ ਵਾਰਤਾ ਮਗਰੋਂ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤੀਆਂ।