• ਵੀਰਃ. ਫਰ. 2nd, 2023

ਭਾਰਤ-ਨੇਪਾਲ ਦੋਸਤੀ ਮਾਨਵਤਾ ਦੇ ਹਿੱਤ ’ਚ: ਮੋਦੀ

PM Modi Meet Nepal PM

ਲੁੰਬਿਨੀ (ਨੇਪਾਲ), 17 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਂਝੀ ਵਿਰਾਸਤ, ਸੰਸਕ੍ਰਿਤੀ ਤੇ ਆਸਥਾ ਨੂੰ ਭਾਰਤ-ਨੇਪਾਲ ਸਬੰਧਾਂ ਦੀ ‘ਸਭ ਤੋਂ ਵੱਡੀ ਪੂੰਜੀ’ ਕਰਾਰ ਦਿੰਦਿਆਂ ਕਿਹਾ ਕਿ ਮੌਜੂਦਾ ਆਲਮੀ ਹਾਲਾਤ ਵਿੱਚ ਦੋਵਾਂ ਮੁਲਕਾਂ ਦੀ ਮਜ਼ਬੂਤ ਹੁੰਦੀ ਦੋਸਤੀ ਤੇ ਨੇੜਤਾ ਪੂਰੀ ਮਾਨਵਤਾ ਦੀ ਭਲਾਈ ਦਾ ਕੰਮ ਕਰੇਗੀ। ਇਕ ਰੋਜ਼ਾ ਨੇਪਾਲ ਦੌਰੇ ’ਤੇ ਪੁੱਜੇ ਪ੍ਰਧਾਨ ਮੰਤਰੀ ਮੋਦੀ ਗੌਤਮ ਬੁੱਧ ਦੇ ਜਨਮ ਅਸਥਾਨ ਲੁੰਬਿਨੀ ਵਿੱਚ ਬੁੱਧ ਪੂਰਨਿਮਾ ਮੌਕੇ ਕੌਮਾਂਤਰੀ ਬੋਧੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਭਗਵਾਨ ਬੁੱਧ ਨੂੰ ‘ਮਾਨਵਤਾ ਦੇ ਸਮੂਹਿਕ ਬੌਧ ਦਾ ਅਵਤਾਰ’ ਦੱਸਦੇ ਹੋਏ ਸ੍ਰੀ ਮੋਦੀ ਨੇ ਕਿਹਾ ਉਹ ‘ਬੋਧ’ ਵੀ ਹਨ ਤੇ ‘ਸ਼ੋਧ’ ਵੀ ਹਨ। ਉਨ੍ਹਾਂ ਬੁੱਧ ਨੂੰ ਇਕ ਵਿਚਾਰ ਤੇ ਸੰਸਕਾਰ ਦੱੱਸਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।