• ਐਤਃ. ਮਈ 28th, 2023

ਭਾਵੂਕ ਕਰ ਦੇਵੇਗੀ Moosewala ਦੇ ਪਿਤਾ ਦੀ ਇਹ Video | ਪਿਤਾ ਨੇ ਬਾਂਹ ‘ਤੇ ਬਣਵਾਇਆ ਪੁੱਤ Moosewala ਦਾ Tattoo

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ਨੂੰ ਕੱਲ ਯਾਨੀ 29 ਜੁਲਾਈ ਨੂੰ ਦੋ ਮਹੀਨੇ ਬੀਤ ਜਾਣਗੇ। ਪੁਲਸ ਵਲੋਂ ਸਿੱਧੂ ਮੂਸੇ ਵਾਲਾ ਦਾ ਕਤਲ ਕਰਨ ਵਾਲੇ ਸਾਰੇ ਸ਼ੂਟਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਹਾਲਾਂਕਿ ਕਤਲ ਪਿੱਛੇ ਮਾਸਟਰਮਾਈਂਡ ਗੋਲਡੀ ਬਰਾੜ ਅਜੇ ਵੀ ਕੈਨੇਡਾ ’ਚ ਲੁਕਿਆ ਬੈਠਾ ਹੈ।
ਸਿੱਧੂ ਦੇ ਕਤਲ ਮਗਰੋਂ ਉਸ ਦੇ ਚਾਹੁਣ ਵਾਲਿਆਂ ਵਲੋਂ ਆਪਣੇ ਚਹੇਤੇ ਗਾਇਕ ਨੂੰ ਸਾਰੀ ਉਮਰ ਯਾਦ ਰੱਖਣ ਲਈ ਬਾਂਹ ’ਤੇ ਟੈਟੂ ਬਣਵਾਏ ਗਏ, ਜਿਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ। ਹੁਣ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਸਿੱਧੂ ਮੂਸੇ ਵਾਲਾ ਦੇ ਪਿਤਾ ਆਪਣੇ ਪੁੱਤ ਦਾ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਹਨ।
ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤ ਦੀ ਉਸ ਤਸਵੀਰ ਦਾ ਟੈਟੂ ਬਣਵਾ ਰਹੇ ਹਨ, ਜੋ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਪੇਜ ’ਤੇ ਇਸੇ ਸਾਲ 10 ਮਈ ਨੂੰ ਪੋਸਟ ਕੀਤੀ ਗਈ ਸੀ। ਸਿੱਧੂ ਦੇ ਪਿਤਾ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਆਪਣੇ ਪਿਤਾ ਨੂੰ ਆਪਣਾ ਦੋਸਤ ਦੱਸਦਾ ਸੀ। ਦੋਵਾਂ ਨੂੰ ਅਕਸਰ ਸਟੇਜ ’ਤੇ ਇਕੱਠਿਆਂ ਇਕ-ਦੂਜੇ ਪ੍ਰਤੀ ਇੱਜ਼ਤ-ਮਾਣ ਤੇ ਪਿਆਰ ਲੁਟਾਉਂਦੇ ਦੇਖਿਆ ਜਾਂਦਾ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।