ਨਵੀਂ ਦਿੱਲੀ , 28 ਮਈ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਕਾਨਫਰੰਸ (ਐੱਨਸੀ) ਦੇ ਮੁਖੀ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ-ਪੜਤਾਲ ਲਈ ਸੰਮਨ ਕੀਤਾ ਹੈ। ਅਬਦੁੱਲਾ ਨੂੰ 31 ਮਈ ਨੂੰ ਸ੍ਰੀਨਗਰ ਵਿੱਚ ਏਜੰਸੀ ਦੇ ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ।ਕਾਲੇ ਧਨ ਨੂੰ ਸਫ਼ੇਦ ਬਣਾਉਣ ਤੋਂ ਰੋਕਣ ਲਈ ਬਣੇ ਐਕਟ (ਪੀਐੱਮਐੱਲਏ) ਤਹਿਤ ਜਾਰੀ ਸੰਮਨ ਵਿੱਚ ਐੱਨਸੀ ਮੁਖੀ ਨੂੰ 31 ਮਈ ਨੂੰ ਸੰਘੀ ਏਜੰਸੀ ਦੇ ਸ੍ਰੀਨਗਰ ਵਿਚਲੇ ਦਫ਼ਤਰ ਪੁੱਜਣ ਲਈ ਕਿਹਾ ਗਿਆ ਹੈ। ਉਧਰ ਨੈਸ਼ਨਲ ਕਾਨਫਰੰਸ ਨੇ ਸੰਮਨ ਜਾਰੀ ਹੋਣ ਦੇ ਪ੍ਰਤੀਕਰਮ ਵਿੱਚ ਕਿਹਾ ਕਿ ਅਬਦੁੱਲਾ, ਜੋ ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਹਨ, ਜਾਂਚ ਏਜੰਸੀ ਨੂੰ ਪਹਿਲਾਂ ਵਾਂਗ ਪੂਰਾ ਸਹਿਯੋਗ ਦੇਣਗੇ।