ਮੋਗਾ, 15 ਅਪਰੈਲ
ਮੋਗਾ ਪੁਲੀਸ ਨੇ 10 ਕਿਲੋ ਅਫ਼ੀਮ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਬਾਘਾਪੁਰਾਣਾ ਵਿਖੇ ਦਰਜ਼ ਐੱਫਆਈਆਰ ਮੁਤਾਬਕ ਦੋ ਮੁਲਜ਼ਮ ਅਵਤਾਰ ਸਿੰਘ ਸੰਘਾਂ ਪਿੰਡ ਡੇਮਰੂ ਖੁਰਦ ਅਤੇ ਲਖਵਿੰਦਰ ਸਿੰਘ ਪਿੰਡ ਚੁਟਾਲਾ ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੁਪਹਿਰ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਗੁਲਜੀਤ ਸਿੰਘ ਖੁਰਾਣਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।